ਚੰਡੀਗੜ੍ਹ 'ਚ 'ਮੰਕੀ ਪਾਕਸ' ਨੂੰ ਲੈ ਕੇ ਹਦਾਇਤਾਂ ਜਾਰੀ, ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਦੀ ਸਲਾਹ
Wednesday, Jul 20, 2022 - 11:02 AM (IST)
ਚੰਡੀਗੜ੍ਹ (ਪਾਲ) : ਕੇਰਲ 'ਚ ਮੰਕੀ ਪਾਕਸ ਦਾ ਮਰੀਜ਼ ਮਿਲਣ ਤੋਂ ਬਾਅਦ ਹੋਰ ਸੂਬਿਆਂ 'ਚ ਵੀ ਇਸ ਕਾਰਨ ਚਿੰਤਾ ਵੱਧ ਗਈ ਹੈ। ਮਨਿਸਟਰੀ ਆਫ ਹੈਲਥ ਨੇ ਵੀ ਮੰਕੀ ਪਾਕਸ ਸਬੰਧੀ ਜਾਗਰੂਕ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਹੈਲਥ ਸੈਕਟਰੀ ਯਸ਼ਪਾਲ ਗਰਗ ਨੇ ਵੀ ਇਨ੍ਹਾਂ ਹਦਾਇਤਾਂ ਨੂੰ ਸ਼ੇਅਰ ਕੀਤਾ ਤਾਂ ਜੋ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਸਕੇ। ਇਸ ਦੇ ਤਹਿਤ ਜੇਕਰ ਕਿਸੇ ਨੂੰ ਬੁਖ਼ਾਰ ਦੇ ਨਾਲ ਸਰੀਰ ’ਤੇ ਦਾਣੇ ਨਿਕਲਦੇ ਹਨ ਤਾਂ ਉਹ ਤੁਰੰਤ ਡਾਕਟਰ ਤੋਂ ਸਲਾਹ ਲਵੇ। ਮੰਕੀ ਪਾਕਸ ਦੀ ਸਮੱਸਿਆ ਹੋਣ ’ਤੇ 21 ਦਿਨਾਂ ਦਾ ਆਈਸੋਲੇਸ਼ਨ ਜ਼ਰੂਰੀ ਹੈ। ਹੈਲਥ ਡਾਇਰੈਕਟਰ ਡਾ. ਸੁਮਨ ਸਿੰਘ ਨੇ ਦੱਸਿਆ ਕਿ ਘਬਰਾਉਣ ਦੀ ਲੋੜ ਨਹੀਂ ਹੈ, ਸਾਵਧਾਨੀ ਵਜੋਂ ਇਸ ਨੂੰ ਸ਼ੇਅਰ ਕੀਤਾ ਗਿਆ ਹੈ, ਤਾਂ ਜੋ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੇ।
ਕੋਮੋਬ੍ਰਿਡਿਟੀ ਨਾਲ ਪੀੜਤ ਲੋਕ ਜ਼ਿਆਦਾ ਜ਼ੋਖਮ ਵਾਲੇ ਹਨ
ਮੰਕੀ ਪਾਕਸ ਨਾਲ ਪੀੜਤ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ, ਜਿਵੇਂ ਅੱਖਾਂ 'ਚ ਦਰਦ ਜਾਂ ਧੁੰਦਲਾ ਦਿਸਣਾ, ਸਾਹ ਲੈਣ 'ਚ ਦਿੱਕਤ, ਸੀਨੇ 'ਚ ਦਰਦ, ਪਿਸ਼ਾਬ 'ਚ ਕਮੀ, ਵਾਰ-ਵਾਰ ਬੇਹੋਸ਼ ਹੋਣਾ ਅਤੇ ਦੌਰੇ ਪੈਣਾ ਆਦਿ। ਸਿਹਤ ਮੰਤਰਾਲੇ ਨੇ ਕਿਹਾ ਕਿ ਵੱਧ ਜ਼ੋਖਮ ਵਾਲੇ ਵਿਅਕਤੀਆਂ ’ਤੇ ਮੰਕੀ ਪਾਕਸ ਦੇ ਗੰਭੀਰ ਪ੍ਰਭਾਵ ਪੈਣ ਦੀ ਵੱਧ ਸੰਭਾਵਨਾ ਹੈ। ਸਿਹਤ ਮੰਤਰਾਲੇ ਅਨੁਸਾਰ ਜਿਨ੍ਹਾਂ ਦੀ ਇਮਊਨਿਟੀ ਘੱਟ ਹੋਵੇ ਜਾਂ ਕੋਮੋਬ੍ਰਿਡਿਟੀ ਨਾਲ ਪੀੜਤ ਲੋਕ ਵੱਧ ਜ਼ੋਖਮ ਵਾਲੇ ਹਨ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਮੰਕੀ ਪਾਕਸ ਮਨੁੱਖ ਤੋਂ ਮਨੁੱਖ ਵਿਚ ਫੈਲਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ 4-5 ਦਿਨ ਪਵੇਗਾ ਭਾਰੀ ਮੀਂਹ, ਇਨ੍ਹਾਂ ਤਾਰੀਖਾਂ ਲਈ ਆਰੇਂਜ ਅਲਰਟ ਜਾਰੀ
ਮੰਕੀ ਪਾਕਸ ਕੀ ਹੈ?
ਮੰਕੀ ਪਾਕਸ ਮਨੁੱਖੀ ਚੇਚਕ ਵਾਂਗ ਇਕ ਦੁਰਲੱਭ ਵਾਇਰਲ ਇਨਫੈਕਸ਼ਨ ਹੈ। ਇਹ ਪਹਿਲੀ ਵਾਰ 1958 'ਚ ਖੋਜ ਲਈ ਰੱਖੇ ਬਾਂਦਰਾਂ 'ਚ ਪਾਇਆ ਗਿਆ ਸੀ। ਮੰਕੀ ਪਾਕਸ ਨਾਲ ਇਨਫੈਕਸ਼ਨ ਦਾ ਪਹਿਲਾ ਮਾਮਲਾ 1970 'ਚ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਜੀਜੇ ਨੇ ਭਰੇ ਬਜ਼ਾਰ ਸਾਲੇ ਦੇ ਖੂਨ ਨਾਲ ਰੰਗੇ ਹੱਥ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ (ਵੀਡੀਓ)
ਇਨਫੈਕਸ਼ਨ ਦਾ ਫੈਲਾਅ ਕਿਵੇਂ
ਮੰਕੀ ਪਾਕਸ ਕਿਸੇ ਇਨਫੈਕਸ਼ਨ ਵਾਲੇ ਵਿਅਕਤੀ ਜਾਂ ਜਾਨਵਰ ਦੇ ਨੇੜਿਓਂ ਸੰਪਰਕ ਜਾਂ ਵਾਇਰਸ ਨਾਲ ਦੂਸ਼ਿਤ ਸਮੱਗਰੀ ਰਾਹੀਂ ਮਨੁੱਖਾਂ 'ਚ ਫੈਲਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਚੂਹਿਆਂ ਅਤੇ ਗਿਲਹਿਰੀ ਵਰਗੇ ਜਾਨਵਰਾਂ ਤੋਂ ਫੈਲਦਾ ਹੈ। ਇਹ ਰੋਗ ਜ਼ਖਮਾਂ, ਸਰੀਰ ਦੇ ਤਰਲ ਪਦਾਰਥ, ਸਾਹ ਲੈਣ ਅਤੇ ਗੰਦੇ ਬਿਸਤਰੇ ਤੋਂ ਵੀ ਫੈਲਦਾ ਹੈ। ਇਹ ਚੇਚਕ ਦੇ ਮੁਕਾਬਲੇ ਘੱਟ ਇਨਫੈਕਸ਼ਨ ਵਾਲਾ ਹੈ ਅਤੇ ਘੱਟ ਗੰਭੀਰ ਬੀਮਾਰੀ ਦਾ ਕਾਰਨ ਬਣਦਾ ਹੈ। ਕੁੱਝ ਇਨਫੈਕਸ਼ਨ ਯੌਨ ਸੰਪਰਕ ਰਾਹੀਂ ਵੀ ਹੋ ਸਕਦੀ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਊ. ਐੱਚ. ਓ.) ਮੁਤਾਬਕ ਹੋਮੋਸੈਕਸੁਅਲ ਅਤੇ ਬਾਇਓਸੈਕਸੂਅਲ ਲੋਕਾਂ 'ਚ ਹੁਣ ਤਕ ਇਸ ਦੇ ਮਾਮਲੇ ਜ਼ਿਆਦਾ ਹਨ।
ਇਨ੍ਹਾਂ ਲੱਛਣਾਂ ’ਤੇ ਧਿਆਨ ਦਿਓ
ਤੇਜ਼ ਬੁਖਾਰ ਹੋ ਸਕਦਾ ਹੈ, ਸਿਰ 'ਚ ਦਰਦ ਹੋਣਾ।
ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ 'ਚ ਸੋਜ ਆ ਸਕਦੀ ਹੈ।
ਚਮੜੀ ’ਤੇ ਲਾਲ ਦਾਣੇ ਜਾਂ ਫੋੜੇ ਦਿਖਾਈ ਦੇਣਾ।
ਸਰੀਰ 'ਚ ਲਗਾਤਾਰ ਐਨਰਜੀ ਦੀ ਕਮੀ ਹੋਣਾ ਵੀ ਇਸ ਬੀਮਾਰੀ ਦਾ ਲੱਛਣ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ