ਪੈਸਿਆਂ ਨੂੰ ਲੈ ਕੇ ਛਿੜੀ ਖੂਨੀ ਜੰਗ, ਸ਼ਰੇਆਮ ਚੱਲੇ ਡਾਂਗਾਂ-ਸੋਟੇ (ਵੀਡੀਓ)
Thursday, Jun 04, 2020 - 06:25 PM (IST)
ਨਾਭਾ (ਰਾਹੁਲ ਖੁਰਾਣਾ): ਪੰਜਾਬ 'ਚ ਦਿਨੋਂ-ਦਿਨ ਲੜਾਈ ਝਗੜੇ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਨਾਭਾ ਬਲਾਕ ਦੇ ਪਿੰਡ ਅਜਨੌਦਾ ਖੁਰਦ ਤੋਂ ਸਾਹਮਣੇ ਆਇਆ ਹੈ, ਜਿੱਥੇ ਲੜਾਈ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਲੜਾਈ 'ਚ ਦੋ ਧਿਰਾਂ ਆਹਮਣੇ-ਸਾਹਮਣੇ ਹੋ ਗਈਆਂ। ਜਾਣਕਾਰੀ ਮੁਤਾਬਕ ਇਹ ਲੜਾਈ ਦੀ ਘਟਨਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਾਪਰੀ, ਜਿੱਥੇ ਪੈਸਿਆਂ ਨੂੰ ਲੈ ਕੇ ਖੂਨੀ ਜੰਗ ਛਿੜ ਗਈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੁਝ ਵਿਅਕਤੀਆਂ ਵਲੋਂ ਸ਼ਰੇਆਮ ਡਾਂਗਾਂ-ਸੋਟੇ ਚਲਾਏ ਜਾ ਰਹੇ ਹਨ। ਇਸ ਝਗੜੇ 'ਚ ਜਿੱਥੇ ਇਕ ਫੌਜੀ ਤੇ ਉਸਦਾ ਬਜ਼ੁਰਗ ਪਿਤਾ ਜ਼ਖਮੀ ਹੋ ਗਿਆ, ਉੱਥੇ ਹੀ ਬਜ਼ੁਰਗ ਦੇ ਕੇਸਾਂ ਦੀ ਬੇਅਦਬੀ ਵੀ ਹੋਈ। ਜ਼ਖਮੀ ਧਿਰਾਂ ਦਾ ਦੋਸ਼ ਹੈ ਕਿ ਪੈਸਿਆਂ ਦੇ ਰੋਲੇ 'ਚ ਪਿੰਡ ਦੀ ਸਰਪੰਚ ਦੇ ਪਤੀ ਨੇ ਨਾ ਸਿਰਫ ਉਨ੍ਹਾਂ ਨੂੰ ਜਾਤੀਸੂਚਕ ਸ਼ਬਦ ਬੋਲਦੇ ਹੋਏ ਬੇਇਜ਼ਤੀ ਕੀਤੀ ਸਗੋਂ ਉਨ੍ਹਾਂ ਪਿਓ-ਪੁੱਤਰਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਹੁਣ ਗਰਭਵਤੀ ਜਨਾਨੀ ਆਈ ਕੋਰੋਨਾ ਪਾਜ਼ੇਟਿਵ
ਇਕ ਮੌਕੇ ਪਿੰਡ ਦੇ ਸਾਬਕਾ ਸਰਪੰਚ ਨਾਹਰ ਸਿੰਘ ਨੇ ਕਿਹਾ ਕਿ ਇਹ ਸਾਰੀ ਲੜਾਈ ਸਰਪੰਚ ਦੇ ਕਹਿਣ 'ਤੇ ਹੋਈ ਹੈ ਅਤੇ ਇਹ ਪਿੰਡ ਦਲਿਤ ਪਰਿਵਾਰਾਂ ਦੇ ਨਾਲ ਵਿਤਕਰਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ 'ਤੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ 'ਚ ਕਦੇ ਵੀ ਇਸ ਤਰ੍ਹਾਂ ਦੀ ਕੋਈ ਲੜਾਈ ਨਹੀਂ ਹੋਈ।ਇਸ ਮੌਕੇ ਪੀੜਤ ਪਰਿਵਾਰ ਵਲੋਂ ਵੀ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਸ ਦਾ ਕਹਿਣਾ ਹੈ ਕਿ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਨਿਕਲਿਆ ਕੋਰੋਨਾ ਪਾਜ਼ੇਟਿਵ, ਪਈ ਭਾਜੜ