ਪੈਸਾ ਤੇ ਸੋਨਾ ਡਬਲ ਕਰਨ ਦੇ ਬਹਾਨੇ ਠੱਗੀ ਮਾਰ ਰਫੂਚੱਕਰ ਹੋਏ ਪਤੀ-ਪਤਨੀ, ਕੀਤਾ ਗ੍ਰਿਫ਼ਤਾਰ
Tuesday, Mar 30, 2021 - 01:18 PM (IST)
ਕਲਾਨੌਰ (ਮਨਮੋਹਨ) - ਪੈਸਾ ਤੇ ਸੋਨਾ ਡਬਲ ਕਰਨ ਬਾਹਲੇ ਠੱਗੀ ਮਾਰਨ ਵਾਲੇ ਭੰਗੜੇ ਕਪੜੇ ਪਹਿਣੇ ਢੋਂਗੀ ਪਤੀ-ਪਤਨੀ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸੁਰਜੀਤ ਰਾਜ ਨੇ ਦੱਸਿਆ ਕਿ ਰਾਕੇਸ਼ ਕੁਮਾਰ ਮਹਾਜਨ ਪੁੱਤਰ ਯਸਪਾਲ ਮਹਾਜਨ ਨੇ ਰਿਪੋਰਟ ਦਰਜ ਕਰਵਾਈ ਸੀ ਕੀ ਉਹ ਆਪਣੇ ਪਰਿਵਾਰ ਸਮੇਤ ਬੀਤੀ ਸ਼ਾਮ ਆਪਣੇ ਘਰ ਬੈਠਾ ਹੋਇਆ ਸੀ। ਇਸ ਦੌਰਾਨ ਭੰਗਵੇ ਕੱਪੜੇ ਪਹਿਨੇ ਹੋਏ ਇਕ ਬਾਬਾ ਅਤੇ ਮਹਿਲਾ ਉਸ ਦੇ ਘਰ ਪਹੁੰਚੇ।
ਪੜ੍ਹੋ ਇਹ ਵੀ ਖ਼ਬਰ - ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਨੀ ਸ਼ੂਟਰ ਨੇ ਫੇਸਬੁੱਕ ’ਤੇ ਐੱਸ. ਐੱਸ. ਪੀ. ਚਹਿਲ ਨੂੰ ਦਿੱਤੀ ਧਮਕੀ
ਉਸ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਗੱਲਾਂ ਵਿਚ ਸਾਨੂੰ ਬਹਿਲਾ ਫੁਸਲਾ ਕੇ ਕਿਹਾ ਕਿ ਉਹ ਪੈਸੇ ਅਤੇ ਸੋਨਾ ਡਬਲ ਕਰ ਸਕਦੇ ਹਨ, ਜਿਸ ਕਾਰਨ ਉਹ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਏ ਅਤੇ ਉਨ੍ਹਾਂ ਨੇ ਬਾਬੇ ਨੂੰ 20 ਹਜ਼ਾਰ ਰੁਪਏ ਨਗਦ ਅਤੇ ਆਪਣੀ ਪਤਨੀ ਦੇ ਅੱਠ ਗ੍ਰਾਮ ਸੋਨੇ ਦੇ ਟੋਪਸ ਦੇ ਦਿੱਤੇ। ਉਕਤ ਠੱਗ ਧੋਖੇ ਨਾਲ ਪੈਸੇ ਅਤੇ ਗਹਿਣੇ ਲੈ ਕੇ ਰਫੂਚੱਕਰ ਹੋ ਗਏ।
ਪੜ੍ਹੋ ਇਹ ਵੀ ਖ਼ਬਰ - ਖ਼ੌਫਨਾਕ ਵਾਰਦਾਤ : ਨਾਜ਼ਾਇਜ਼ ਸਬੰਧਾਂ ਨੂੰ ਲੈ ਕੇ ਨੌਜਵਾਨ ਦਾ ਕਤਲ, ਟੋਟੇ-ਟੋਟੇ ਕਰ ਗਟਰ ’ਚ ਸੁੱਟੀ ਲਾਸ਼
ਪੀੜਤ ਪਰਿਵਾਰ ਨੇ ਪੁਲਸ ਕੋਲ ਜਾਣਕਾਰੀ ਦਿੱਤੀ ਕਿ ਉਕਤ ਦੋਨੋਂ ਠੱਗ ਢੋਂਗੀ ਪਤੀ-ਪਤਨੀ ਇਲਾਕੇ ਵਿਚ ਘੁੰਮ ਰਹੇ ਹਨ ਤਾਂ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਨਾਂ ਪਤੀ-ਪਤਨੀ ਇਕਬਾਲ ਮਸੀਹ ਅਤੇ ਸਰਬਜੀਤ ਨੂੰ ਕਾਬੂ ਕਰ ਲਿਆ। ਪੁਲਸ ਨੇ ਉਕਤ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਕੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ
ਪੜ੍ਹੋ ਇਹ ਵੀ ਖਬਰ - ‘ਨੇਤਾ ਜੀ ਸਤਿ ਸ੍ਰੀ ਅਕਾਲ’ ’ਚ ਸੁਣੋ ਜ਼ਮੀਨ ਤੇ ਘਰ ਵਿਕਣ ਦੀ ਕਹਾਣੀ MLA ‘ਦਲਬੀਰ ਗੋਲਡੀ’ ਦੀ ਜ਼ੁਬਾਨੀ