ਮੁਹੰਮਦ ਸਦੀਕ ਦੇ ਹੱਕ ''ਚ ਬੋਲੇ ਵਿਧਾਇਕ ਕਮਲ, ਲੋਕਾਂ ਨੂੰ ਦਿੱਤੀ ਸਫਾਈ

Thursday, May 16, 2019 - 04:01 PM (IST)

ਮੁਹੰਮਦ ਸਦੀਕ ਦੇ ਹੱਕ ''ਚ ਬੋਲੇ ਵਿਧਾਇਕ ਕਮਲ, ਲੋਕਾਂ ਨੂੰ ਦਿੱਤੀ ਸਫਾਈ

ਮੋਗਾ (ਵਿਪਨ)—ਬੀਤੇ ਦਿਨੀਂ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਅਤੇ ਮੋਗਾ ਦੇ ਐੱਮ.ਐੱਲ.ਏ. ਹਰਜੋਤ ਕਮਲ ਵਲੋਂ ਜ਼ਿਲਾ ਮੋਗਾ ਦੇ ਪਿੰਡ ਮੰਡੀਰਾ 'ਚ ਚੋਣ ਪ੍ਰਚਾਰ ਕੀਤਾ ਗਿਆ ਸੀ। ਉਸ ਸਮੇਂ ਪਿੰਡ 'ਚ ਪਾਣੀ ਦੀ ਟੈਂਕੀ ਅਤੇ ਬਿਜਲੀ ਦੀਆਂ ਤਾਰਾਂ ਨੂੰ ਲੈ ਕੇ ਪਿੰਡ ਵਾਸੀਆਂ ਨੇ ਜਦੋਂ ਇਨ੍ਹਾਂ ਕੋਲੋਂ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਉਨ੍ਹਾਂ ਨੇ ਲੋਕਾਂ ਨੂੰ ਸਹੀ ਢੰਗ ਨਾਲ ਜਵਾਬ ਨਹੀਂ ਦਿੱਤਾ, ਜਿਸ ਦੇ ਬਾਅਦ ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਅਤੇ ਇਹ ਵੀਡੀਓ ਕਾਫੀ ਵਾਇਰਲ ਹੋ ਗਈ। 

ਜਾਣਕਾਰੀ ਮੁਤਾਬਕ ਅੱਜ ਇਸ ਵੀਡੀਓ ਦਾ ਜਵਾਬ ਦੇਣ ਅਤੇ ਪਿੰਡ ਵਾਸੀਆਂ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਮੋਗਾ ਐੱਮ.ਐੱਲ.ਏ. ਹਰਜੋਤ ਕਮਲ ਕੁਝ ਕਾਂਗਰਸੀ ਵਰਕਰਾਂ ਨੂੰ ਲੈ ਕੇ ਮੰਡੀਰਾ ਪਿੰਡ ਪਹੁੰਚੇ ਅਤੇ ਉਸ ਦਿਨ ਦੀ ਹੋਈ ਗੱਲ 'ਤੇ ਸਫਾਈ ਦਿੱਤੀ ਅਤੇ ਪਿੰਡ ਵਾਸੀਆਂ ਨੂੰ ਸੰਤੁਸ਼ਟ ਕੀਤਾ।


author

Shyna

Content Editor

Related News