ਮੁਹੱਲਾ ਕਲੀਨਿਕ ’ਚ ਨੌਕਰੀ ਪ੍ਰਾਪਤ ਕਰਨ ਲਈ MBBS ਡਾਕਟਰਾਂ ’ਚ ਲੱਗੀ ਦੌੜ, 2100 ਤੋਂ ਵੱਧ ਨੇ ਕੀਤਾ ਅਪਲਾਈ

Saturday, Jul 30, 2022 - 09:44 AM (IST)

ਮੁਹੱਲਾ ਕਲੀਨਿਕ ’ਚ ਨੌਕਰੀ ਪ੍ਰਾਪਤ ਕਰਨ ਲਈ MBBS ਡਾਕਟਰਾਂ ’ਚ ਲੱਗੀ ਦੌੜ, 2100 ਤੋਂ ਵੱਧ ਨੇ ਕੀਤਾ ਅਪਲਾਈ

ਅੰਮ੍ਰਿਤਸਰ (ਦਲਜੀਤ) - ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੋਲ੍ਹੇ ਜਾ ਰਹੇ 117 ਮੁਹੱਲਾ ਕਲੀਨਿਕਾਂ ਵਿਚ ਨੌਕਰੀ ਦੀ ਭਾਲ ਕਰਨ ਵਾਲਿਆਂ ਦੀ ਕਾਫੀ ਦੌੜ ਲੱਗ ਰਹੀ ਹੈ। ਪੰਜਾਬ ਵਿਚ 117 ਮੁਹੱਲਾ ਕਲੀਨਿਕਾਂ ਲਈ 2100 ਤੋਂ ਵੱਧ ਐੱਮ. ਬੀ. ਬੀ. ਐੱਸ. ਡਾਕਟਰਾਂ ਨੇ ਅਪਲਾਈ ਕੀਤਾ ਹੈ, ਜਦੋਂਕਿ ਅੰਮ੍ਰਿਤਸਰ ਦੇ 15 ਮੁਹੱਲਾ ਕਲੀਨਿਕਾਂ ਲਈ 220 ਡਾਕਟਰਾਂ ਨੇ ਅਪਲਾਈ ਕੀਤਾ ਹੈ। ਸਿਹਤ ਵਿਭਾਗ ਵਲੋਂ ਅੱਜ ਜ਼ਿਲ੍ਹੇ ਦੇ 107 ਡਾਕਟਰਾਂ ਦੀ ਇੰਟਰਵਿਊ ਲਈ ਗਈ ਅਤੇ ਵਿਭਾਗ ਵਲੋਂ ਹੋਣਹਾਰ ਡਾਕਟਰਾਂ ਨੂੰ ਕਲੀਨਿਕਾਂ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ: ਸਕਿਓਰਿਟੀ ਵਾਪਸ ਲੈਣ ਸਬੰਧੀ ਸੂਚਨਾ ਲੀਕ ਹੋਣ ਦਾ ਮਾਮਲਾ, ਸਰਕਾਰ ਨੇ ਸੀਲਬੰਦ ਰਿਪੋਰਟ ਲਈ ਮੰਗਿਆ ਸਮਾਂ

ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੀ ਸਹੂਲਤ ਲਈ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਕਲੀਨਿਕਾਂ ਵਿਚ ਖੰਘ, ਜੁਕਾਮ, ਬੁਖਾਰ ਆਦਿ ਬੀਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਜੇਕਰ ਕੋਈ ਵਿਅਕਤੀ ਗੰਭੀਰ ਹਾਲਤ ਵਿਚ ਪਾਇਆ ਜਾਂਦਾ ਹੈ ਤਾਂ ਉਸ ਨੂੰ ਵਿਭਾਗ ਦੇ ਉੱਚ ਪੱਧਰੀ ਹਸਪਤਾਲ ਵਿਚ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਰੀਬ 220 ਡਾਕਟਰਾਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਵਿੱਚੋਂ 107 ਨੂੰ ਨੂੰ ਚੁਣਿਆ ਗਿਆ ਹੈ। ਇਨ੍ਹਾਂ ਡਾਕਟਰਾਂ ਦੀ ਇੰਟਰਵਿਊ ਹੋਈ ਹੈ ਅਤੇ ਸਰਕਾਰ ਵੱਲੋਂ ਮੈਰਿਟ ਦੇ ਆਧਾਰ ’ਤੇ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। 

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ

ਸਿਵਲ ਸਰਜਨ ਨੇ ਦੱਸਿਆ ਕਿ ਪ੍ਰਤੀ ਡਾਕਟਰ ਨੂੰ 50 ਮਰੀਜ਼ਾਂ ਦੇ ਹਿਸਾਬ ਨਾਲ ਪ੍ਰਤੀਦਿਨ 50 ਰੁਪਏ ਦਿੱਤੇ ਜਾਣ। ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਸਰਕਾਰੀ ਓ. ਪੀ. ਡੀ. ਦੇ ਸਮੇਂ ਦੌਰਾਨ ਉਹ ਕਲੀਨਿਕ ਵਿਚ ਮੌਜੂਦ ਰਹਿਣਗੇ। ਸਿਵਲ ਸਰਜਨ ਨੇ ਕਿਹਾ ਕਿ ਜਿੱਥੇ ਆਮ ਮਰੀਜ਼ਾਂ ਨੂੰ ਇਸ ਕਲੀਨਿਕ ਦਾ ਕਾਫੀ ਫ਼ਾਇਦਾ ਹੋਵੇਗਾ, ਉੱਥੇ ਹੀ ਵੱਡੇ ਹਸਪਤਾਲਾਂ ਵਿਚ ਮਰੀਜ਼ਾਂ ਦਾ ਕੰਮ ਦਾ ਬੋਝ ਵੀ ਘੱਟ ਹੋਵੇਗਾ। ਵੱਡੇ ਹਸਪਤਾਲਾਂ ਵਿਚ ਹੁਣ ਸਿਰਫ ਉਹੀ ਮਰੀਜ਼ ਆਉਣਗੇ ਜੋ ਕਿਸੇ ਵੱਡੀ ਬੀਮਾਰੀ ਤੋਂ ਪੀੜਤ ਹੋਣਗੇ ਜਾਂ ਫਿਰ ਜਿਨ੍ਹਾਂ ਦੇ ਆਪ੍ਰੇਸ਼ਨ ਹੋਣੇ ਹੋਣਗੇ। ਕਲੀਨਿਕ ਖੋਲ੍ਹਣ ਨਾਲ ਵੱਡੇ ਹਸਪਤਾਲਾਂ ਦੇ ਕੰਮ ਵਿਚ ਬਹੁਤ ਸੁਧਾਰ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ 'ਚ ਮੰਕੀਪਾਕਸ ਦੇ ਸ਼ੱਕੀ ਮਰੀਜ਼ ਮਗਰੋਂ ਹਰਕਤ 'ਚ ਸਿਹਤ ਮਹਿਕਮਾ, ਤਿਆਰ ਕੀਤਾ ਸਪੈਸ਼ਲ ਵਾਰਡ

ਸਿਵਲ ਸਰਜਨ ਨੇ ਦੱਸਿਆ ਕਿ ਸਰਕਾਰ ਵਲੋਂ ਇਨ੍ਹਾਂ ਕਲੀਨਿਕਾਂ ਵਿਚ ਮੁਫਤ ਟੈਸਟ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਕਲੀਨਿਕ ਵਿਚ ਫਾਰਮਾਸਿਸਟ ਸਟਾਫ ਨਰਸ ਸਮੇਤ ਹੋਰ ਸਟਾਫ ਤਾਇਨਾਤ ਕੀਤਾ ਜਾਵੇਗਾ। ਕਲੀਨਿਕ ਵਿਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ ਵੇਰਕਾ, ਰਣਜੀਤ ਐਵੇਨਿਊ, ਮੁਸਲਿਮ ਗੰਜ ਈਸਟ ਮੋਹਨ ਨਗਰ, ਕੋਟ ਬਾਬਾ ਦੀਪ ਸਿੰਘ ਪਾਰਕ, ਜੋੜ ਫਾਟਕ, ਭਗਤਾਂਵਾਲਾ, ਪਿੰਕ ਪਲਾਜਾ, ਕਬੀਰ ਪਾਰਕ, ਸੁਲਤਾਨਵਿੰਡ, ਗੋਪਾਲ ਨਗਰ, ਜੰਡਿਆਲਾ ਗੁਰੂ ਵਿਖੇ 15 ਅਗਸਤ ਨੂੰ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 15 ਅਗਸਤ ਤੱਕ ਇਨ੍ਹਾਂ ਕਲੀਨਿਕਾਂ ਵਿੱਚ ਆਪਣਾ ਇਲਾਜ ਮੁਫ਼ਤ ਕਰਵਾ ਸਕਦੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ
 


author

rajwinder kaur

Content Editor

Related News