ਮੋਹਾਲੀ 'ਚ ਇਕ ਹੋਰ ਬੀਬੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

Monday, Jun 15, 2020 - 04:05 PM (IST)

ਮੋਹਾਲੀ 'ਚ ਇਕ ਹੋਰ ਬੀਬੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਮੋਹਾਲੀ (ਵੈੱਬ ਡੈਸਕ, ਪਰਦੀਪ) : ਮੋਹਾਲੀ 'ਚੋਂ ਕੋਰੋਨਾ ਵਾਇਰਸ ਥੰਮਣ ਦਾ ਨਾਂ ਨਹੀਂ ਲੈ ਰਿਹਾ ਹੈ। ਰੋਜ਼ਾਨਾ ਜ਼ਿਲ੍ਹੇ 'ਚੋਂ ਕੋਰੋਨਾ ਦੇ ਕਈ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਜ਼ਿਲ੍ਹੇ ਦੇ ਪਿੰਡ ਮੁਬਾਰਕਪੁਰ ਦੀ ਰਹਿਣ ਵਾਲੀ ਬੀਬੀ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਪਿੰਡ ਮੁਬਾਰਕਪੁਰ ਦੀ 45 ਸਾਲਾ ਬੀਬੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਜ਼ਿਲ੍ਹੇ ਅੰਦਰ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 177 ਹੋ ਗਈ ਹੈ। 

ਟ੍ਰਾਈਸਿਟੀ 'ਚ 28 ਲੋਕਾਂ 'ਚ ਹੋਈ ਸੀ ਕੋਰੋਨਾ ਦੀ ਪੁਸ਼ਟੀ
ਐਤਵਾਰ ਨੂੰ ਟ੍ਰਾਈਸਿਟੀ 'ਚ 28 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਕੀਤੀ ਗਈ ਸੀ। ਸਭ ਤੋਂ ਜ਼ਿਆਦਾ ਕੇਸ ਮੋਹਾਲੀ ਜ਼ਿਲੇ 'ਚੋਂ ਆਏ ਸਨ। ਇੱਥੇ ਇਕ ਦਿਨ 'ਚ 16 ਨਵੇਂ ਕੇਸ ਰਿਪੋਰਟ ਹੋਏ ਸਨ। ਪੰਚਕੂਲਾ 'ਚ 9 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ, ਜਦੋਂ ਕਿ ਚੰਡੀਗੜ੍ਹ 'ਚ ਐਤਵਾਰ ਨੂੰ 3 ਹੀ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਚਿੰਤਾ ਦਾ ਵਿਸ਼ਾ ਇਹ ਸੀ ਕਿ ਇਨ੍ਹਾਂ 'ਚ ਇਕ 9 ਸਾਲ ਦੀ ਬੱਚੀ ਕਾਲੋਨੀ ਨੰਬਰ 4 ਦੀ ਹੈ, ਜਦੋਂ ਕਿ ਇਥੋਂ 2 ਦਿਨ ਪਹਿਲਾਂ ਇਕ ਗਰਭਵਤੀ ਔਰਤ ਪਾਜ਼ੇਟਿਵ ਆਈ ਸੀ। ਹੁਣ ਬਾਪੂਧਾਮ ਤੋਂ ਬਾਅਦ ਸ਼ਹਿਰ ਦੇ ਸਭ ਤੋਂ ਵੱਡੇ ਸਲੱਮ ਏਰੀਆ ਕਾਲੋਨੀ ਨੰਬਰ-4 'ਚ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ ਵਧ ਗਿਆ ਹੈ। 


author

Babita

Content Editor

Related News