ਮੋਹਾਲੀ 'ਚ ਝੂਲਾ ਡਿੱਗਣ ਦੇ ਮਾਮਲੇ 'ਚ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ, ਝੂਲਾ ਬਣਿਆ ਕੇਸ ਪ੍ਰਾਪਰਟੀ

Thursday, Sep 08, 2022 - 08:54 AM (IST)

ਮੋਹਾਲੀ (ਸੰਦੀਪ) : ਸਥਾਨਕ ਫੇਜ਼-8 ਸਥਿਤ ਦੁਸਹਿਰਾ ਗਰਾਊਂਡ 'ਚ ਝੂਲਾ ਡਿੱਗਣ ਦੇ ਮਾਮਲੇ 'ਚ ਲੱਖਾਂ ਰੁਪਏ ਦੀ ਕੀਮਤ ਵਾਲਾ ਝੂਲਾ ਹੁਣ ਕੇਸ ਪ੍ਰਾਪਰਟੀ ਵਜੋਂ ਸਬੰਧਿਤ ਥਾਣੇ ਦੇ ਕਬਜ਼ੇ 'ਚ ਰਹੇਗਾ। ਦੂਜੇ ਪਾਸੇ ਅਦਾਲਤ ਨੇ ਮਾਮਲੇ ਦੇ ਤਿੰਨਾਂ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਫੇਜ਼-8 ਥਾਣਾ ਪੁਲਸ ਨੇ ਮੇਲੇ ਦੇ ਪ੍ਰਬੰਧਕ ਮੁਕੇਸ਼ ਸ਼ਰਮਾ, ਝੂਲੇ ਦੇ ਮਾਲਕ ਗੌਰਵ ਅਤੇ ਇਸ ਦੇ ਸੰਚਾਲਕ ਆਰਿਫ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ : ਮੋਹਾਲੀ 'ਚ ਝੂਲਾ ਡਿਗਣ ਦੇ ਮਾਮਲੇ 'ਚ ਪ੍ਰਬੰਧਕ ਸਣੇ 3 ਗ੍ਰਿਫ਼ਤਾਰ, ਮੇਲੇ 'ਚ ਪਹਿਲੀ ਵਾਰ ਲਾਇਆ ਸੀ ਝੂਲਾ

ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹਾਦਸੇ 'ਚ ਜ਼ਖਮੀ ਹੋਈ ਜੋਤੀ ਸ਼ਰਮਾ ਦੀ ਸ਼ਿਕਾਇਤ ਅਤੇ ਜਾਂਚ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਲੱਖਾਂ ਰੁਪਏ ਦੀ ਕੀਮਤ ਵਾਲਾ ਇਹ ਝੂਲਾ ਹੁਣ ਮਾਮਲੇ ਦੀ ਜਾਂਚ ਅਧੀਨ ਪੁਲਸ ਕੋਲ ਹੀ ਰਹੇਗਾ। ਲੱਖਾਂ ਰੁਪਏ ਦੇ ਕਰੀਬ 50 ਫੁੱਟ ਉੱਚੇ ਝੂਲੇ ਨੂੰ ਸੰਭਾਲਣ ਲਈ ਵੀ ਥਾਣਾ ਪੁਲਸ ਨੂੰ ਜੱਦੋ-ਜਹਿਦ ਕਰਨੀ ਪਵੇਗੀ।

ਇਹ ਵੀ ਪੜ੍ਹੋ : 120 ਦੀ ਸਪੀਡ ਬਣੀ ਕਾਲ : ਖੁਸ਼ੀਆਂ ਮਨਾ ਕੇ ਵਾਪਸ ਪਰਤ ਰਹੇ 2 ਪਰਿਵਾਰ ਉੱਜੜੇ, ਇਲਾਕੇ 'ਚ ਛਾਇਆ ਮਾਤਮ

ਮਾਹਿਰਾਂ ਅਨੁਸਾਰ ਝੂਲੇ ਨੂੰ ਇਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਲਈ ਲੇਬਰ ਪੂਰੀ ਯੋਜਨਾ ਤਹਿਤ ਪਹਿਲਾਂ ਇਸ ਨੂੰ ਖੋਲ੍ਹਦੀ ਹੈ ਅਤੇ ਫਿਰ ਕਈ ਟਰੱਕਾਂ 'ਚ ਲੱਦ ਕੇ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਂਦਾ ਹੈ। ਇਸ ਲਈ ਇਸ ਝੂਲੇ ਨੂੰ ਸੰਭਾਲਣਾ ਖ਼ੁਦ 'ਚ ਇਕ ਗੁੰਝਲਦਾਰ ਕੰਮ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News