ਮੋਹਾਲੀ ਤੋਂ ਪਹਿਲੀ ''ਸ਼੍ਰਮਿਕ ਸਪੈਸ਼ਲ ਰੇਲ ਗੱਡੀ'' ਯੂ. ਪੀ. ਲਈ ਰਵਾਨਾ

Thursday, May 07, 2020 - 03:30 PM (IST)

ਮੋਹਾਲੀ ਤੋਂ ਪਹਿਲੀ ''ਸ਼੍ਰਮਿਕ ਸਪੈਸ਼ਲ ਰੇਲ ਗੱਡੀ'' ਯੂ. ਪੀ. ਲਈ ਰਵਾਨਾ

ਮੋਹਾਲੀ (ਰਾਣਾ, ਪਰਦੀਪ) :  ਉੱਤਰ ਪ੍ਰਦੇਸ਼ ਦੇ ਪ੍ਰਵਾਸੀ ਮਜ਼ਦੂਰਾਂ ਵਾਲੀ ਪਹਿਲੀ ਵਿਸ਼ੇਸ਼ ਰੇਲ ਗੱਡੀ ਵੀਰਵਾਰ ਨੂੰ ਮੋਹਾਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ।  ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਕੁੱਲ 1288 ਕਾਮੇ ਮੋਹਾਲੀ 'ਚ ਕੰਮ ਕਰਨ ਲਈ ਆਏ ਸਨ ਅਤੇ ਹਰਦੋਈ ਤੋਂ ਪਹਿਲਾਂ ਬਿਨਾਂ ਰੁਕੇ ਆਪਣੇ ਜੱਦੀ ਜ਼ਿਲ੍ਹੇ ਲਈ ਰਵਾਨਾ ਹੋਏ। 24 ਕੋਚਾਂ ਵਾਲੀ ਰੇਲ ਗੱਡੀ ਸਵੇਰੇ 10 ਵਜੇ ਮੋਹਾਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਅਤੇ ਆਪਣੇ ਸਮੇਂ ਅਨੁਸਾਰ ਚੱਲ ਰਹੀ ਹੈ।ਰੇਲਵੇ ਸਟੇਸ਼ਨ 'ਤੇ ਤਾਇਨਾਤ ਸਟਾਫ ਨੇ ਇਹ ਯਕੀਨੀ ਬਣਾਇਆ ਕਿ ਕਰਮਚਾਰੀ ਰੇਲ ਗੱਡੀ 'ਤੇ ਚੜ੍ਹਦਿਆਂ ਸਮਾਜਕ ਦੂਰੀਆਂ ਦੀ ਪਾਲਣਾ ਕਰਨ। ਪ੍ਰਸ਼ਾਸਨ ਨੇ ਸਾਰੇ ਯਾਤਰੀਆਂ ਲਈ ਪੀਣ ਵਾਲੇ ਪਾਣੀ ਅਤੇ ਭੋਜਨ ਨੂੰ ਯਕੀਨੀ ਬਣਾਇਆ।

PunjabKesari
ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਯਾਲਨ ਅਤੇ ਏ. ਡੀ. ਸੀ. ਆਸ਼ਿਕਾ ਜੈਨ ਦੇ ਨਾਲ ਐਸ. ਡੀ. ਐਮਜ਼ ਅਤੇ ਹੋਰ ਅਧਿਕਾਰੀਆਂ ਨੇ ਸਹਿਯੋਗੀ ਤਾਲਮੇਲ ਕੀਤਾ ਅਤੇ ਮਜ਼ਦੂਰਾਂ ਨੂੰ ਰਵਾਨਾ ਕੀਤਾ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੇਲ ਗੱਡੀ 'ਚ ਚੜ੍ਹਨ ਤੋਂ ਪਹਿਲਾਂ ਮਜ਼ਦੂਰਾਂ ਦੀ ਨਿਰਧਾਰਤ ਕੁਲੈਕਸ਼ਨ ਸੈਂਟਰਾਂ 'ਚ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਉਨ੍ਹਾਂ ਨੂੰ ਅੱਠ ਕੁਲੈਕਸ਼ਨ ਸੈਂਟਰਾਂ ਤੋਂ ਰੇਲਵੇ ਸਟੇਸ਼ਨ ਤੱਕ ਬੱਸਾਂ ਰਾਹੀਂ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰੀ ਪੋਰਟਲ ‘ਤੇ ਰਜਿਸਟਰ ਕਰਵਾਉਣ ਵਾਲਿਆਂ ਨਾਲੋਂ 35 ਫੀਸਦੀ ਘੱਟ ਰਵਾਨਾ ਹੋਏ। ਉਨ੍ਹਾਂ ਅੱਗੇ ਦੱਸਿਆ ਕਿ ਰਵਾਨਗੀ ਯੋਜਨਾ ਦੀ ਪੁਸ਼ਟੀ ਲਈ ਇੱਕ ਦਿਨ ਪਹਿਲਾਂ 1188 ਵਿਅਕਤੀਆਂ ਨਾਲ ਸੰਪਰਕ ਕੀਤਾ ਗਿਆ ਸੀ ਪਰ 25 ਫੀਸਦੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ, ਜਦੋਂ ਕਿ 10 ਫੀਸਦੀ ਪੁਸ਼ਟੀ ਹੋਣ ਦੇ ਬਾਅਦ ਵੀ ਰੇਲਵੇ ਸਟੇਸ਼ਨ ’ਤੇ ਨਹੀਂ ਗਏ।

PunjabKesari

ਇਸ ਲਈ, ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਾਖਵੀਂ/ਉਡੀਕ ਸੂਚੀ ਵਿਚ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਜਾਣ ਦੀ ਸਹੂਲਤ ਦਿੱਤੀ। ਗਿਰੀਸ਼ ਦਿਆਲਨ ਨੇ ਅੱਗੇ ਕਿਹਾ "ਇਹ ਇਕ ਚੰਗਾ ਸ਼ਗਨ ਹੈ। ਲੋਕਾਂ ਦਾ ਵਾਪਸ ਜਾਣ ਤੋਂ ਇਨਕਾਰ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਅਸੀਂ ਆਮ ਹਾਲਾਤ ਵੱਲ ਵਧ ਰਹੇ ਹਾਂ, ਸਖ਼ਤ ਨਿਰਮਾਣ ਕਾਰਜਾਂ ਅਤੇ ਉਦਯੋਗਿਕ ਕਾਰਜਾਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਆਗਿਆ ਨੇ ਕਮਾਈ ਦਾ ਮੌਕਾ ਗੁਆਉਣ ਦੇ ਖ਼ਤਰੇ ਨੂੰ ਘਟਾ ਦਿੱਤਾ ਹੈ ਅਤੇ ਵੱਡੇ ਪੱਧਰ 'ਤੇ ਵਾਪਸੀ ਨੂੰ ਰੋਕਿਆ ਜਾਵੇਗਾ।"
 


author

Babita

Content Editor

Related News