ਮੋਹਾਲੀ ਪੁਲਸ ਦੇ ਬੇੜੇ ''ਚ ਨਵੀਂ ਬੁਲੇਟ ਪਰੂਫ ਗੱਡੀ ਸ਼ਾਮਲ

03/01/2018 9:31:56 AM

ਮੋਹਾਲੀ (ਕੁਲਦੀਪ) : ਪੁਲਸ ਵਿਭਾਗ ਪੰਜਾਬ ਵਲੋਂ ਮੋਹਾਲੀ ਪੁਲਸ ਦੇ ਬੇੜੇ ਵਿਚ ਇਕ ਨਵੀਂ ਬੁਲੇਟ ਪਰੂਫ ਗੱਡੀ ਸ਼ਾਮਲ ਕਰ ਦਿੱਤੀ ਗਈ ਹੈ । ਐੱਸ. ਐੱਸ. ਪੀ. ਮੋਹਾਲੀ ਕੁਲਦੀਪ ਸਿੰਘ ਚਹਿਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ । ਮਿਲਟਰੀ ਦੇ ਟਰੱਕ ਦੀ ਸ਼ਕਲ ਵਾਲੀ ਇਹ ਗੱਡੀ ਅੱਜ ਐੱਸ. ਐੱਸ. ਪੀ. ਮੋਹਾਲੀ ਦੇ ਦਫਤਰ ਦੇ ਬਾਹਰ ਖੜ੍ਹੀ ਵਿਖਾਈ ਦਿੱਤੀ । ਆਪਣੀ ਕਿਸਮ ਦੀ ਇਹ ਵੱਖਰੀ ਤਰ੍ਹਾਂ ਦੀ ਬੁਲੇਟ ਪਰੂਫ ਗੱਡੀ ਅੱਜ ਪੂਰਾ ਦਿਨ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ । ਪਹਿਲਾਂ ਤਾਂ ਲੋਕਾਂ ਵਿਚ ਇਸ ਗੱਲ ਦੀ ਚਰਚਾ ਰਹੀ ਕਿ ਸ਼ਾਇਦ ਕੋਈ ਪੈਰਾ ਮਿਲਟਰੀ ਫੋਰਸ ਇਥੇ ਤਾਇਨਾਤ ਕੀਤੀ ਜਾ ਰਹੀ ਹੈ ਪਰ ਬਾਅਦ ਵਿਚ ਪਤਾ ਲੱਗਾ ਕਿ ਇਹ ਟਰੱਕਨੁਮਾ ਗੱਡੀ ਮਿਲਟਰੀ ਦੀ ਨਹੀਂ, ਸਗੋਂ ਮੋਹਾਲੀ ਪੁਲਸ ਨੂੰ ਮਿਲੀ ਹੈ । ਐੱਸ. ਐੱਸ. ਪੀ. ਮੋਹਾਲੀ ਨੇ ਦੱਸਿਆ ਕਿ ਪੁਲਸ ਨੂੰ ਗਸ਼ਤ ਲਈ ਇਹ ਬੁਲੇਟ ਪਰੂਫ ਗੱਡੀ ਮਿਲੀ ਹੈ, ਜੋ ਕਿ ਜ਼ਰੂਰਤ ਪੈਣ 'ਤੇ ਕਿਤੇ ਵੀ ਤਾਇਨਾਤ ਕੀਤੀ ਜਾ ਸਕੇਗੀ। 
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੋਹਾਲੀ ਪੁਲਸ ਕੋਲ ਇਕ ਬੁਲੇਟ ਪਰੂਫ ਸਕਾਰਪੀਓ ਗੱਡੀ ਹੈ । ਹੁਣ ਇਹ ਵੱਡੀ ਟਰੱਕਨੁਮਾ ਗੱਡੀ ਪੁਲਸ ਦੇ ਬੇੜੇ ਵਿਚ ਹੋਰ ਸ਼ਾਮਲ ਕਰ ਦਿੱਤੀ ਗਈ ਹੈ, ਜਿਸ ਨਾਲ ਮੋਹਾਲੀ ਪੁਲਸ ਹੁਣ ਹੋਰ ਵੀ ਜ਼ਿਆਦਾ ਹਾਈਟੈੱਕ ਹੋ ਗਈ ਹੈ ।


Related News