ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ ਮੋਹਾਲੀ ਪੁਲਸ ਨੇ ਕੱਟੇ ਚਲਾਨ

02/02/2020 8:52:54 PM

ਮੋਹਾਲੀ, (ਰਾਣਾ)— ਪੰਜਾਬ-ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ ਸਰਕਾਰੀ ਜਾਂ ਗੈਰ-ਸਰਕਾਰੀ ਵਾਹਨਾਂ 'ਤੇ ਡੈਜੀਗਨੇਸ਼ਨ, ਕਿਸੇ ਪ੍ਰਕਾਰ ਦਾ ਲੋਗੋ, ਇਸ਼ਤਿਹਾਰ, ਪ੍ਰੈੱਸ, ਐਡਵੋਕੇਟ, ਸੰਸਦ ਮੈਂਬਰ, ਵਿਧਾਇਕ, ਚੇਅਰਮੈਨ, ਪ੍ਰਧਾਨ, ਡਾਕਟਰ, ਪੁਲਸ ਡਿਫੈਂਸ ਜਾਂ ਆਰਮੀ ਅਤੇ ਅਨਆਥੋਰਾਈਜ਼ਡ ਸ਼ਬਦ ਨਿੱਜੀ ਜਾਂ ਸਰਕਾਰੀ ਵਾਹਨਾਂ 'ਤੇ ਨਹੀਂ ਲਿਖਾਏ ਜਾ ਸਕਦੇ, ਜਿਨ੍ਹਾਂ 'ਚ ਭਾਰਤ ਸਰਕਾਰ ਜਾਂ ਰਾਜ ਸਰਕਾਰ ਆਨ ਡਿਊਟੀ, ਕਿਸੇ ਰਾਜਨੀਤਕ ਪਾਰਟੀ ਦਾ ਨਾਮ, ਪੋਸਟਰ ਅਤੇ ਝੰਡੀ ਸ਼ਾਮਲ ਹੈ। ਇਨ੍ਹਾਂ ਦੇ ਵਿਰੁੱਧ ਸਖਤੀ ਕਰਦੇ ਹੋਏ ਮੋਹਾਲੀ ਪੁਲਸ ਨੇ ਹੁਣ ਤਕ 35 ਚਲਾਨ ਕੱਟੇ ਹਨ ਪਰ ਉਥੇ ਹੀ ਦੂਜੇ ਪਾਸੇ ਜ਼ੋਨ-3 'ਚ ਇਕ ਵੀ ਚਲਾਨ ਨਹੀਂ ਕੱਟਿਆ ਗਿਆ, ਉਥੇ ਹੀ ਇਕ ਪੁਲਸ ਕਰਮੀ ਖੁਦ ਹੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦਾ ਹੋਇਆ ਨਜ਼ਰ ਆਇਆ। ਲਗਦਾ ਹੈ ਇਹ ਸਖਤੀ ਸਿਰਫ ਹੋਰ ਲੋਕਾਂ ਲਈ ਹੀ ਕੀਤੀ ਜਾ ਰਹੀ ਹੈ।

PunjabKesari

ਇਨ੍ਹਾਂ ਦਾ ਨਹੀਂ ਹੋਵੇਗਾ ਚਲਾਨ
ਹਾਈਕੋਰਟ ਵਲੋਂ ਦਿੱਤੇ ਗਏ ਆਦੇਸ਼ਾਂ 'ਚ ਵਾਹਨਾਂ ਦੇ ਪਿੱਛੇ ਜਾਂ ਅੱਗੇ ਬੱਚਿਆਂ ਦਾ ਨਾਮ ਲਿਖਿਆ ਹੋਣਾ, ਭਗਵਾਨ ਦਾ ਨਾਮ, ਕਿਸੇ ਸੋਸਾਇਟੀ ਦੇ ਪ੍ਰਵੇਸ਼ ਦਾ ਸਟਿੱਕਰ, ਕਲੱਬਾਂ ਆਦਿ ਜਗ੍ਹਾ 'ਤੇ ਪਾਰਕਿੰਗ ਦਾ ਸਟਿੱਕਰ, ਡਿਪਾਰਟਮੈਂਟ ਵਲੋਂ ਜਾਰੀ ਕੀਤਾ ਗਿਆ ਪਾਰਕਿੰਗ ਸਟਿੱਕਰ, ਹਾਈਕੋਰਟ ਜਾਂ ਡਿਸਟ੍ਰਿਕਟ ਕੋਰਟ ਦੇ ਪੰਜੀਕ੍ਰਿਤ ਵਕੀਲਾਂ ਨੂੰ ਜਾਰੀ ਸਟਿੱਕਰ ਲਗਾਉਣ ਉੱਤੇ ਚਲਾਨ ਨਹੀਂ ਹੋਵੇਗਾ।

ਪੁਲਸ ਹੀ ਉਡਾ ਰਹੀ ਐ ਨਿਯਮਾਂ ਦੀਆਂ ਧੱਜੀਆਂ
ਸ਼ਹਿਰ ਵਿਚ ਜਦੋਂ ਪੁਲਸ ਹੀ ਖੁਦ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉੱਡਦੀ ਹੋਵੇ ਤਾਂ ਉਨ੍ਹਾਂ ਨੂੰ ਵੇਖ ਸੜਕ 'ਤੇ ਚੱਲ ਰਹੇ ਹੋਰ ਚਾਲਕ ਟ੍ਰੈਫਿਕ ਨਿਯਮਾਂ ਦਾ ਪਾਲਣ ਕਿਵੇਂ ਕਰਨਗੇ, ਮੋਹਾਲੀ ਸ਼ਹਿਰ 'ਚ ਇਕ ਬੁਲੇਟ ਮੋਟਰਸਾਈਕਲ 'ਤੇ ਇਕ ਪੁਲਸ ਕਰਮੀ ਜਾ ਰਿਹਾ ਸੀ। ਬੁਲੇਟ ਦੀ ਪਿਛਲੀ ਨੰਬਰ ਪਲੇਟ 'ਤੇ ਜੋ ਨੰਬਰ ਲਿਖਿਆ ਹੋਇਆ ਸੀ, ਉਸ ਦੀ ਪਲੇਟ ਦਾ ਕਲਰ ਹੀ ਚੇਂਜ ਕੀਤਾ ਹੋਇਆ ਸੀ ਕਿਉਂਕਿ ਉਸ ਨੂੰ ਪਤਾ ਹੈ ਕਿ ਪੁਲਸ ਵਾਲੇ ਨੂੰ ਪੁਲਸ ਕਿਵੇਂ ਰੋਕ ਸਕਦੀ ਹੈ, ਇਸ ਲਈ ਉਹ ਬਿਨ੍ਹਾਂ ਕਿਸੇ ਡਰ ਤੋਂ ਬੜੇ ਹੀ ਆਰਾਮ ਨਾਲ ਬੁਲੇਟ 'ਤੇ ਸਵਾਰ ਹੋ ਕੇ ਜਾਂਦਾ ਨਜ਼ਰ ਆ ਰਿਹਾ ਸੀ।

ਇਕ ਜ਼ੋਨ ਨੇ ਨਹੀਂ ਕੱਟਿਆ ਇਕ ਵੀ ਚਲਾਨ
ਮੋਹਾਲੀ ਵਿਚ 3 ਜ਼ੋਨ ਬਣੇ ਹੋਏ ਹਨ ਜਿਨ੍ਹਾਂ 'ਚ ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ ਜ਼ੋਨ-1 ਨੇ 13 ਅਤੇ ਜ਼ੋਨ-2 ਨੇ 22 ਚਲਾਨ ਕੱਟੇ ਹਨ ਪਰ ਜ਼ੋਨ-3 ਵਲੋਂ ਇਸ 'ਚ ਇਕ ਵੀ ਚਲਾਨ ਨਹੀਂ ਕੱਟਿਆ ਗਿਆ। ਲਗਦਾ ਹੈ ਕਿ ਇਸ ਨੂੰ ਲੈ ਕੇ ਟ੍ਰੈਫਿਕ ਪੁਲਸ ਦੇ ਸੀਨੀਅਰ ਅਫਸਰ ਵੀ ਗੰਭੀਰ ਨਹੀਂ ਹਨ। ਇਸ ਲਈ ਇਸ ਜ਼ੋਨ ਤੋਂ ਅਜੇ ਤਕ ਕੋਈ ਜਵਾਬ ਨਹੀਂ ਮੰਗਿਆ ਗਿਆ। ਚਲਾਨ ਕੱਟਣ ਦੇ ਨਾਲ-ਨਾਲ ਹੀ ਟ੍ਰੈਫਿਕ ਪੁਲਸ ਲੋਕਾਂ ਨੂੰ ਅਵੇਅਰ ਵੀ ਕਰ ਰਹੀ ਹੈ।


KamalJeet Singh

Content Editor

Related News