ਮੋਹਾਲੀ ਪੁਲਸ ਦਾ ਕਾਰਨਾਮਾ, ਕਿਸਾਨਾਂ ਨੂੰ ਮਦਦ ਭੇਜਣ ਲਈ ਲਾਏ ਟੈਂਟ ਪੁਟਵਾਏ (ਵੀਡੀਓ)

Friday, Jan 08, 2021 - 10:34 AM (IST)

ਮੋਹਾਲੀ (ਜੱਸੋਵਾਲ) : ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਤਰ੍ਹਾਂ-ਤਰ੍ਹਾਂ ਦੀ ਮਦਦ ਪਹੁੰਚਾਉਣ ਲਈ ਪੰਜਾਬ 'ਚ ਥਾਂ-ਥਾਂ 'ਤੇ ਟੈਂਟ ਲਾਏ ਗਏ ਹਨ, ਜਿੱਥੋਂ ਕਿਸਾਨਾਂ ਦੀ ਲੋੜ ਦਾ ਹਰ ਸਮਾਨ ਦਿੱਲੀ ਪਹੁੰਚਾਇਆ ਜਾ ਰਿਹਾ ਹੈ ਪਰ ਮੋਹਾਲੀ ਵਿਖੇ ਇਕ ਵੱਖਰਾ ਹੀ ਦ੍ਰਿਸ਼ ਦੇਖਣ ਨੂੰ ਮਿਲਿਆ, ਜਿੱਥੇ ਕਿਸਾਨਾਂ ਨੂੰ ਮਦਦ ਭੇਜਣ ਵਾਲੇ ਟੈਂਟਾਂ ਨੂੰ ਪੁੱਟ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਨਵੇਂ ਵਰ੍ਹੇ 'ਚ ਮਿਲੇ 'ਪੰਜ ਤੋਹਫ਼ੇ', ਸੂਬੇ 'ਚ ਸ਼ੁਰੂ ਹੋਈਆਂ ਇਹ ਵੱਡੀਆਂ ਸਕੀਮਾਂ

ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਟੈਂਟ ਪੁਟਵਾਉਣ ਆਏ ਲੋਕ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨਾਲ ਸਬੰਧਿਤ ਹਨ। ਇਸ ਬਾਰੇ ਗੱਲਬਾਤ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਕੰਵਲਜੀਤ ਸਿੰਘ, ਜ਼ਿਲ੍ਹਾ ਮੋਹਾਲੀ ਨੇ ਦੱਸਿਆ ਕਿ ਨੌਜਵਾਨਾਂ ਅਤੇ ਮਾਰਕਿਟ ਦੇ ਸਹਿਯੋਗ ਨਾਲ ਇੱਥੇ ਇਕ ਕੈਂਪ ਲਾਇਆ ਗਿਆ ਹੈ, ਜਿੱਥੇ ਕਿਸਾਨੀ ਦੇ ਹੱਕ 'ਚ ਬਹੁਤ ਸਾਰੀਆਂ ਗਤੀਵਿਧੀਆਂ ਹੁੰਦੀਆਂ ਹਨ ਅਤੇ ਕਿਸਾਨ ਅੰਦੋਲਨ ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ : 'JEE ਐਡਵਾਂਸਡ ਪ੍ਰੀਖਿਆ' ਦੀ ਤਾਰੀਖ਼ ਦਾ ਐਲਾਨ, ਇਸ ਸਾਲ ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ

ਉਨ੍ਹਾਂ ਦੱਸਿਆ ਕਿ ਇਸ ਕੈਂਪ 'ਚ ਲੋਕਾਂ ਵੱਲੋਂ ਕਿਸਾਨਾਂ ਲਈ ਰਸਦ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਕੁੱਝ ਲੋਕ ਆਏ, ਜੋ ਖ਼ੁਦ ਨੂੰ ਲੱਖੋਵਾਲ ਤੇ ਰਾਜੇਵਾਲ ਕਿਸਾਨ ਯੂਨੀਅਨ ਨਾਲ ਸਬੰਧਿਤ ਦੱਸਣ ਲੱਗੇ ਅਤੇ ਉਨ੍ਹਾਂ ਨਾਲ ਸਵਾਲ-ਜਵਾਬ ਕਰਨ ਲੱਗੇ। ਇਸ ਦੇ ਅਗਲੇ ਦਿਨ ਪੁਲਸ ਆਈ ਅਤੇ ਟੈਂਟ ਪੁਟਵਾ ਦਿੱਤੇ, ਜਦੋਂ ਕਿ ਕੈਂਪ 'ਚ ਬੈਠੇ 2 ਨੌਜਵਾਨਾਂ ਨੂੰ ਥਾਣੇ ਲਿਜਾਇਆ ਗਿਆ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਵੱਲੋਂ ਵਾਰਡਾਂ ਦੀ ਹੱਦਬੰਦੀ ਬਾਰੇ 'ਪੰਜਾਬ ਸਰਕਾਰ' ਨੂੰ ਨੋਟਿਸ ਜਾਰੀ

ਜਦੋਂ ਆਗੂਆਂ ਨੇ ਪੁਲਸ ਨਾਲ ਗੱਲ ਕੀਤੀ ਤਾਂ ਪੁਲਸ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਜਿਹੜਾ ਕੈਂਪ ਉਨ੍ਹਾਂ ਵੱਲੋਂ ਲਾਇਆ ਗਿਆ ਹੈ, ਉਹ ਜੱਥੇਬੰਦੀਆਂ ਦੇ ਧਿਆਨ 'ਚ ਨਹੀਂ ਹੈ। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਪੰਜਾਬ 'ਚ ਹੀ ਕਿਸਾਨਾਂ ਦੇ ਹੱਕ 'ਚ ਨਿੱਤਰਨ ਵਾਲੇ ਲੋਕਾਂ ਨਾਲ ਅਜਿਹਾ ਵਰਤਾਓ ਕੀਤਾ ਜਾ ਰਿਹਾ ਹੈ, ਜੋ ਕਿ ਮੰਦਭਾਗੀ ਗੱਲ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ


author

Babita

Content Editor

Related News