ਮੋਹਾਲੀ ਨਰਸ ਕਤਲ ਮਾਮਲੇ ਨਾਲ ਜੁੜੀ ਵੱਡੀ ਖ਼ਬਰ : ਦੋਸ਼ੀ ਮੁਅੱਤਲ ASI ਰਸ਼ਪ੍ਰੀਤ ਸਿੰਘ ਗ੍ਰਿਫ਼ਤਾਰ

Friday, Nov 25, 2022 - 01:18 PM (IST)

ਮੋਹਾਲੀ (ਸੰਦੀਪ) : ਮੋਹਾਲੀ 'ਚ ਨਰਸ ਦੇ ਕਤਲ ਮਾਮਲੇ 'ਚ ਦੋਸ਼ੀ ਬਰਖ਼ਾਸਤ ਏ. ਐੱਸ. ਆਈ. ਰਸ਼ਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਸ਼ਪ੍ਰੀਤ ਖ਼ਿਲਾਫ਼ ਥਾਣਾ ਸੋਹਾਣਾ 'ਚ ਧਾਰਾ-302 ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਪੁਲਸ ਉਸ ਦੀ ਭਾਲ ਕਰ ਰਹੀ ਸੀ। ਰਸ਼ਪ੍ਰੀਤ ਨੇ 23 ਸਾਲਾ ਨਰਸ ਦੀ ਲਾਸ਼ ਨੂੰ ਪਿੰਡ ਸੋਹਾਣਾ ਦੇ ਛੱਪੜ (ਟੋਭੇ) ਨੇੜੇ ਸੁੱਟ ਦਿੱਤਾ ਸੀ। ਪੁਲਸ ਦੀ ਪੁੱਛਗਿੱਛ ਦੌਰਾਨ ਮੁਲਜ਼ਮ ਰਸ਼ਪ੍ਰੀਤ ਸਿੰਘ ਦੀ ਮ੍ਰਿਤਕ ਨਰਸ ਨਾਲ ਸਬੰਧਾਂ ਦੀ ਗੱਲ ਸਾਹਮਣੇ ਆਈ ਸੀ। ਪੁਲਸ ਨੂੰ ਮ੍ਰਿਤਕਾ ਦੇ ਮੋਬਾਇਲ 'ਤੇ ਦੋਹਾਂ ਦੀ ਚੈਟਿੰਗ ਤੋਂ ਰਿਸ਼ਤੇ ਸਬੰਧੀ ਪਤਾ ਲੱਗਾ ਸੀ। ਰਸ਼ਪ੍ਰੀਤ ਨੇ ਹੀ ਨਰਸ ਦੀ ਲਾਸ਼ ਨੂੰ ਛੱਪੜ ਕੋਲ ਸੁੱਟਿਆ ਸੀ, ਜਿਸ ਦਾ ਖ਼ੁਲਾਸਾ ਸੀ. ਸੀ. ਟੀ. ਵੀ. 'ਚ ਹੋਇਆ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਹਥਿਆਰਾਂ ਦੀ ਨੋਕ 'ਤੇ ਲੁਟੇਰਿਆਂ ਨੇ ਲੁੱਟੀ ਫਾਰਮੇਸੀ ਦੀ ਦੁਕਾਨ, ਘਟਨਾ CCTV 'ਚ ਕੈਦ
ਪੀ. ਜੀ. 'ਚ ਰਹਿੰਦੀ ਸੀ ਨਰਸ
ਮ੍ਰਿਤਕ ਨਰਸ ਆਪਣੇ ਸ਼ਿਮਲਾ ਨਿਵਾਸੀ ਦੋਸਤ ਨਾਲ ਸੋਹਾਣਾ ਦੇ ਪੀ. ਜੀ. 'ਚ ਰਹਿੰਦੀ ਸੀ। ਉਸ ਨੇ ਆਪਣੀ ਸਹੇਲੀ ਨੂੰ ਦੱਸਿਆ ਸੀ ਕਿ ਉਸ ਦਾ ਕੋਈ ਰਿਸ਼ਤੇਦਾਰ ਬੀਮਾਰ ਹੈ, ਜਿਸ ਨੂੰ ਉਹ ਦਵਾਈ ਦੇਣ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਉਸ ਨੇ ਉਸ ਦਾ ਫੋਨ ਨਹੀਂ ਚੁੱਕਿਆ। ਪੁਲਸ ਨੇ ਕੁੜੀ ਦੀ ਲਾਸ਼ ਕੋਲੋਂ ਉਸ ਦਾ ਮੋਬਾਇਲ ਫੋਨ ਬਰਾਮਦ ਕਰ ਲਿਆ ਸੀ, ਜਿਸ ਕਾਰਨ ਇਹ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਜ਼ੀਰਕਪੁਰ 'ਚ ਖ਼ੌਫ਼ਨਾਕ ਵਾਰਦਾਤ, 35 ਸਾਲਾ ਔਰਤ ਦਾ ਗਲਾ ਵੱਢ ਬੇਰਹਿਮੀ ਨਾਲ ਕੀਤਾ ਗਿਆ ਕਤਲ

ਮ੍ਰਿਤਕ ਦੀ ਲਾਸ਼ ਸੋਹਾਣਾ ਦੇ ਛੱਪੜ ਨੇੜੇ ਇਕ ਰਾਹਗੀਰ ਨੂੰ ਮਿਲੀ ਸੀ, ਜਿਸ ਨੇ ਇਸ ਸਬੰਧੀ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ ਸੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲਿਆ ਸੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਨਰਸ ਅਸਲ 'ਚ ਅਬੋਹਰ ਦੀ ਰਹਿਣ ਵਾਲੀ ਸੀ। ਉਹ ਪੰਚਕੂਲਾ 'ਚ ਸਟਾਫ਼ ਨਰਸ ਵਜੋਂ ਕੰਮ ਕਰਦੀ ਸੀ। ਇਸ ਤੋਂ ਪਹਿਲਾਂ ਉਹ ਮੋਹਾਲੀ ਦੇ ਇਕ ਹਸਪਤਾਲ 'ਚ ਵੀ ਕੰਮ ਕਰਦੀ ਸੀ। ਮ੍ਰਿਤਕ ਨਰਸ ਆਪਣੀ ਮੌਤ ਤੋਂ 15 ਦਿਨ ਪਹਿਲਾਂ ਹੀ ਮੋਹਾਲੀ ਆਈ ਸੀ ਅਤੇ ਪੀ. ਜੀ. 'ਚ ਰਹਿ ਰਹੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News