ਸੁਪਰੀਮ ਕੋਰਟ ਪੁੱਜਿਆ ''ਮੋਹਾਲੀ ਨਗਰ ਨਿਗਮ'' ਦੀ ਵਾਰਡਬੰਦੀ ਦਾ ਮਾਮਲਾ

Friday, Dec 25, 2020 - 01:16 PM (IST)

ਸੁਪਰੀਮ ਕੋਰਟ ਪੁੱਜਿਆ ''ਮੋਹਾਲੀ ਨਗਰ ਨਿਗਮ'' ਦੀ ਵਾਰਡਬੰਦੀ ਦਾ ਮਾਮਲਾ

ਮੋਹਾਲੀ (ਨਿਆਮੀਆਂ) : ਨਗਰ ਨਿਗਮ ਦੀ ਵਾਰਡਬੰਦੀ 'ਚ ਕੀਤੀਆਂ ਗਈਆਂ ਉਣਤਾਈਆਂ ਦੇ ਖ਼ਿਲਾਫ਼ ਫ਼ੇਜ਼-6 ਦੇ ਵਸਨੀਕ ਬਚਨ ਸਿੰਘ ਅਤੇ ਸਾਬਕਾ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਵਲੋਂ ਪੰਜਾਬ ਅਤੇ ਹਰਿਆਣਾਂ ਹਾਈਕਰੋਟ 'ਚ ਪਾਈ ਗਈ ਪਟੀਸ਼ਨ ਦੇ ਖਾਰਜ ਹੋਣ ਤੋਂ ਬਾਅਦ ਹੁਣ ਇਨ੍ਹਾਂ ਆਗੂਆਂ ਵੱਲੋਂ ਮਾਣਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ।

ਇਨ੍ਹਾਂ ਆਗੂਆਂ ਵਲੋਂ ਆਪਣੇ ਵਕੀਲ ਤੁਸ਼ਾਰ ਬਖਸ਼ੀ ਰਾਹੀਂ ਮਾਣਯੋਗ ਸੁਪਰੀਮ ਕੋਰਟ 'ਚ ਪੰਜਾਬ ਸਰਕਾਰ, ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ, ਡਾਇਰੈਕਟਰ ਸਥਾਨਕ ਸਰਕਾਰ ਮਹਿਕਮਾ ਪੰਜਾਬ ਅਤੇ ਕਮਿਸ਼ਨਰ ਨਗਰ ਨਿਗਮ ਦੇ ਖ਼ਿਲਾਫ਼ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਟੀਸ਼ਨ ’ਤੇ ਮਾਣਯੋਗ ਸੁਪਰੀਮ ਕੋਰਟ ਵਿਖੇ 4 ਜਨਵਰੀ ਨੂੰ ਸੁਣਵਾਈ ਹੋਣੀ ਹੈ, ਜਿਸ ਦੌਰਾਨ ਪਟੀਸ਼ਨਕਰਤਾ ਦੇ ਵਕੀਲ ਵੱਲੋਂ ਦਲੀਲਾਂ ਦਿੱਤੀਆਂ ਜਾਣਗੀਆਂ ਅਤੇ ਉਸ ਤੋਂ ਬਾਅਦ ਇਸ ਸਬੰਧੀ ਫ਼ੈਸਲਾ ਲਿਆ ਜਾਵੇਗਾ।


author

Babita

Content Editor

Related News