ਮੋਹਾਲੀ ਦਾ 'ਕਿਸਾਨ' ਆਪਣੇ ਆਪ 'ਚ ਬਣਿਆ ਮਿਸਾਲ, 3 ਸਾਲਾਂ ਤੋਂ ਇੰਝ ਕਰ ਰਿਹੈ ਚੋਖੀ ਕਮਾਈ
Monday, Oct 05, 2020 - 12:04 PM (IST)

ਮੋਹਾਲੀ (ਨਿਆਮੀਆਂ) : ਇੱਥੋਂ ਦੇ ਪਿੰਡ ਪੰਡਵਾਲੇ ਦਾ ਕਿਸਾਨ ਅਮਰਿੰਦਰ ਸਿੰਘ ਪਿਛਲੇ 3 ਸਾਲਾਂ ਤੋਂ ਫਸਲੀ ਰਹਿੰਦ-ਖੂਹੰਦ ਨੂੰ ਸਾੜੇ ਬਿਨਾਂ ਫ਼ਸਲਾਂ ਦਾ ਚੰਗਾ ਝਾੜ ਲੈਣ ਵਾਲਾ ਆਪਣੇ ਆਪ ’ਚ ਮਿਸਾਲ ਬਣ ਚੁੱਕਾ ਹੈ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਪਤੀ-ਪਤਨੀ ਦੀ ਮੌਤ, ਦਰਦਨਾਕ ਤਸਵੀਰਾਂ ਦੇਖ ਕੰਬ ਜਾਵੇਗੀ ਰੂਹ
ਇੰਨਾ ਹੀ ਨਹੀਂ ਅਮਰਿੰਦਰ ਸਿੰਘ ਖੇਤੀਬਾੜੀ ਮਹਿਕਮੇ ਦੇ ਸਹਿਯੋਗ ਅਤੇ ਖੇਤੀ ਮਸ਼ੀਨਰੀ ਦਾ ਚੰਗਾ ਉਪਯੋਗ ਕਰ ਕੇ ਸੁਚੱਜਾ ਪਰਾਲੀ ਪ੍ਰਬੰਧਨ ਕਰ ਕੇ ਇਲਾਕੇ 'ਚ ਵਾਤਾਵਰਣ ਪ੍ਰੇਮੀ ਵਜੋਂ ਵੀ ਉਭਰਿਆ ਹੈ। ਅਮਰਿੰਦਰ ਸਿੰਘ ਆਪਣੀ 16 ਏਕੜ ਜ਼ਮੀਨ 'ਚ ਖੇਤੀ ਕਰਦਾ ਹੈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਵੱਖ-ਵੱਖ ਫਸਲਾਂ ਹੇਠ ਰਕਬਾ ਵੰਡਿਆ ਹੋਇਆ ਹੈ।
ਉਸ ਵਲੋਂ 9 ਏਕੜ ਰਕਬੇ 'ਚ ਝੋਨੇ ਦੀ ਫ਼ਸਲ ਕੀਤੀ ਜਾਂਦੀ ਹੈ ਅਤੇ ਬਾਕੀ 7 ਏਕੜ ਰਕਬੇ 'ਚ ਦੂਜੀਆਂ ਫਸਲਾਂ ਕਰਦਾ ਹੈ। ਇਸ ਨਾਲ ਉਸ ਦੀ ਆਮਦਨ 'ਚ ਵੀ ਚੋਖਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਉਸ ਨੇ ਸਹਾਇਕ ਧੰਦੇ ਵਜੋਂ ਦੁੱਧ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ, ਜਿਸ ਲਈ ਉਸ ਨੇ 35 ਪਸ਼ੂ ਰੱਖੇ ਹੋਏ ਹਨ।
ਇਹ ਵੀ ਪੜ੍ਹੋ : 'ਰਾਹੁਲ ਗਾਂਧੀ' ਦੇ ਪੰਜਾਬ ਦੌਰੇ ਦਾ ਦੂਜਾ ਦਿਨ, ਜਾਣੋ ਕੀ ਹੈ ਅੱਜ ਦਾ ਪ੍ਰੋਗਰਾਮ
ਕਿਸਾਨ ਅਮਰਿੰਦਰ ਸਿੰਘ ਨੇ ਪਿਛਲੇ 3 ਸਾਲਾਂ ਤੋਂ ਆਪਣੀਆਂ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਹੀਂ ਲਾਈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਣ ਨਾਲ ਫ਼ਸਲਾਂ ਦਾ ਚੰਗਾ ਝਾੜ ਲੈ ਰਿਹਾ ਹੈ।