ਵੱਡੀ ਖ਼ਬਰ : ਮੋਹਾਲੀ ਅਦਾਲਤ ਨੇ ਬੱਗਾ ਖ਼ਿਲਾਫ਼ ਇਕ ਹੋਰ ਵਾਰੰਟ ਕੀਤਾ ਜਾਰੀ, ਗ੍ਰਿਫ਼ਤਾਰੀ ਦੇ ਦਿੱਤੇ ਹੁਕਮ

Saturday, May 07, 2022 - 06:22 PM (IST)

ਵੱਡੀ ਖ਼ਬਰ : ਮੋਹਾਲੀ ਅਦਾਲਤ ਨੇ ਬੱਗਾ ਖ਼ਿਲਾਫ਼ ਇਕ ਹੋਰ ਵਾਰੰਟ ਕੀਤਾ ਜਾਰੀ, ਗ੍ਰਿਫ਼ਤਾਰੀ ਦੇ ਦਿੱਤੇ ਹੁਕਮ

ਚੰਡੀਗੜ੍ਹ (ਜੱਸੋਵਾਲ) : ਦਿੱਲੀ ਭਾਜਪਾ ਦੇ ਆਗੂ ਤਜਿੰਦਰ ਪਾਲ ਸਿੰਘ ਬੱਗਾ ਦੀਆਂ ਮੁਸੀਬਤਾਂ ਅਜੇ ਘੱਟ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ ਹਨ। ਬੀਤੇ ਦਿਨ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹੋਏ ਹੰਗਾਮੇ ਮਗਰੋਂ ਅੱਜ ਫਿਰ ਮੋਹਾਲੀ ਅਦਾਲਤ ਨੇ ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਹਨ। ਮੋਹਾਲੀ ਅਦਾਲਤ ਨੇ ਵਾਰੰਟ ਜਾਰੀ ਕਰਦਿਆਂ ਪੰਜਾਬ ਪੁਲਸ ਨੂੰ ਹੁਕਮ ਦਿੱਤੇ ਹਨ ਕਿ ਬੱਗਾ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ ਜਾਵੇ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਇਸ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ’ਚ ਪੜ੍ਹਾਉਣ ਸਮੇਂ ਅਧਿਆਪਕ ਨਹੀਂ ਵਰਤ ਸਕਣਗੇ ਮੋਬਾਇਲ

PunjabKesari

ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਨੇ ਸ਼ੁੱਕਰਵਾਰ ਨੂੰ ਬੱਗਾ ਨੂੰ ਦਿੱਲੀ ਦੇ ਜਨਕਪੁਰੀ ’ਚ ਉਨ੍ਹਾਂ ਦੇ ਘਰ ’ਚੋਂ ਗ੍ਰਿਫਤਾਰ ਕੀਤਾ ਸੀ ਪਰ ਸ਼ਹਿਰ ਦੀ ਪੁਲਸ ਉਨ੍ਹਾਂ ਨੂੰ ਹਰਿਆਣਾ ਤੋਂ ਇਹ ਕਹਿੰਦੇ ਹੋਏ ਵਾਪਸ ਰਾਸ਼ਟਰੀ ਰਾਜਧਾਨੀ ਲੈ ਕੇ ਆਈ ਕਿ ਪੰਜਾਬ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰੀ ਬਾਰੇ ਸੂਚਨਾ ਨਹੀਂ ਦਿੱਤੀ। ਦੱਸ ਦੇਈਏ ਕਿ ਬੱਗਾ ’ਤੇ ਕਥਿਤ ਤੌਰ ’ਤੇ ਸੋਸ਼ਲ ਮੀਡੀਆ ’ਤੇ ਭੜਕਾਊ ਬਿਆਨ ਦੇਣ, ਧਾਰਮਿਕ ਦੁਸ਼ਮਣੀ ਨੂੰ ਹੱਲਾਸ਼ੇਰੀ ਦੇਣ ਅਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ ਲੱਗੇ ਹਨ।


author

Manoj

Content Editor

Related News