ਵੱਡੀ ਖਬਰ : ਮੋਹਾਲੀ ਜ਼ਿਲਾ ਹੋਇਆ ''ਕੋਰੋਨਾ ਮੁਕਤ'', ਠੀਕ ਹੋ ਕੇ ਘਰਾਂ ਨੂੰ ਪਰਤੇ ਮਰੀਜ਼
Thursday, May 21, 2020 - 03:32 PM (IST)
ਮੋਹਾਲੀ (ਵੈੱਬ ਡੈਸਕ, ਪਰਦੀਪ, ਰਾਣਾ) : ਕਦੇ ਕੋਰੋਨਾ ਵਾਇਰਸ ਦਾ ਗੜ੍ਹ ਬਣੇ ਮੋਹਾਲੀ ਸ਼ਹਿਰ ਦੇ ਲੋਕਾਂ ਲਈ ਵੱਡੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਮੋਹਾਲੀ ਦੇ ਸਾਰੇ ਕੋਰੋਨਾ ਪੀੜਤ ਮਰੀਜ਼ ਠੀਕ ਹੋ ਕੇ ਆਪੋ-ਆਪਣੇ ਘਰਾਂ ਨੂੰ ਪਰਤ ਗਏ ਹਨ, ਜਿਸ ਤੋਂ ਬਾਅਦ ਮੋਹਾਲੀ ਹੁਣ 'ਕੋਰੋਨਾ ਮੁਕਤ' ਜ਼ਿਲ੍ਹਾ ਬਣ ਗਿਆ ਹੈ। ਵੀਰਵਾਰ ਨੂੰ ਪੀ. ਜੀ. ਆਈ. ਤੋਂ 2 ਕੋਰੋਨਾ ਪੀੜਤ ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਹੈ, ਜਿਨ੍ਹਾਂ 'ਚ ਨਵਾਂਗਾਓਂ ਦਾ 30 ਸਾਲਾ ਪੁਰਸ਼ ਅਤੇ ਮਿਲਖ ਪਿੰਡ ਦੀ 24 ਸਾਲਾਂ ਦੀ ਕੁੜੀ ਸ਼ਾਮਲ ਹੈ।
ਇਹ ਵੀ ਪੜ੍ਹੋ : ਮਲੇਰੀਆ ਦੀ ਦਵਾਈ ਦਾ ਕੋਰੋਨਾ ਮਰੀਜ਼ਾਂ 'ਤੇ ਦੇਖਿਆ ਜਾਵੇਗਾ ਅਸਰ
ਦੋਹਾਂ ਨੂੰ ਅੱਜ ਪੀ. ਜੀ. ਆਈ. ਤੋਂ ਛੁੱਟੀ ਦੇ ਦਿੱਤੀ ਗਈ। ਇਸ ਦੇ ਨਾਲ ਹੀ ਮੋਹਾਲੀ ਸ਼ਹਿਰ 'ਚ ਕੋਰੋਨਾ ਦੇ ਐਕਟਿਵ ਕੇਸ ਬਿਲਕੁਲ ਖਤਮ ਹੋ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੋਹਾਲੀ 'ਚ ਕੁੱਲ 105 ਕੋਰੋਨਾ ਪੀੜਤ ਮਰੀਜ਼ਾਂ 'ਚੋਂ 102 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ, ਜਦੋਂ ਕਿ 3 ਲੋਕਾਂ ਦੀ ਕੋਰੋਨਾ ਦੀ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਹੁਣ ਵਿਆਹ-ਸ਼ਾਦੀਆਂ ਲਈ ਪਰਮਿਸ਼ਨ ਦੀ ਲੋੜ ਨਹੀਂ, ਜਾਣੋ ਕਿੰਨੇ ਲੋਕ ਹੋ ਸਕਣਗੇ ਸ਼ਾਮਲ