ਮੋਹਾਲੀ : ਨਵਜੋਤ ਸਿੱਧੂ ਖਿਲਾਫ ਉਤਰੇ ਕੌਂਸਲਰ, ਮੇਅਰ ਦਾ ਸਮਰਥਨ

Friday, Jan 05, 2018 - 12:15 PM (IST)

ਮੋਹਾਲੀ : ਨਵਜੋਤ ਸਿੱਧੂ ਖਿਲਾਫ ਉਤਰੇ ਕੌਂਸਲਰ, ਮੇਅਰ ਦਾ ਸਮਰਥਨ

ਮੋਹਾਲੀ : ਮੋਹਾਲੀ ਨਗਰ ਨਿਗਮ ਦੀ ਮੀਟਿੰਗ ਮੇਅਰ ਕੁਲਵੰਤ ਸਿੰਘ ਦੀ ਅਗਵਾਈ 'ਚ ਸ਼ੁਰੂ ਹੋ ਚੁੱਕੀ ਹੈ। ਮੀਟਿੰਗ ਦੌਰਾਨ ਮੇਅਰ ਨੂੰ ਜਾਰੀ ਹੋਏ ਪਹਿਲਾਂ ਮੁਅੱਤਲੀ ਅਤੇ ਬਾਅਦ 'ਚ 'ਕਾਰਨ ਦੱਸੋ' ਨੋਟਿਸ ਨੂੰ ਲੈ ਕੇ ਖੂਬ ਬਹਿਸ ਹੋ ਰਹੀ ਹੈ। ਮੀਟਿੰਗ 'ਚ ਕਿਹਾ ਗਿਆ ਕਿ ਨਵਜੋਤ ਸਿੱਧੂ ਨੇ ਸਿਰਫ ਮੇਅਰ ਹੀ ਨਹੀਂ, ਸਗੋਂ ਕੌਂਸਲਰਾਂ ਦਾ ਵੀ ਅਪਮਾਨ ਕੀਤਾ ਹੈ। ਕੌਂਸਲਰਾਂ ਨੇ ਕਿਹਾ ਕਿ ਸਿੱਧੂ ਨੇ ਮੋਹਾਲੀ ਦੇ ਕੌਂਸਲਰਾਂ ਨੂੰ ਬਦਨਾਮ ਕੀਤਾ ਹੈ ਅਤੇ ਇਸ ਦੇ ਨਾਲ ਹੀ ਮੇਅਰ ਦੀ ਵੀ ਬੇਇੱਜ਼ਤੀ ਕੀਤੀ ਹੈ। ਇਸ ਲਈ ਮੀਟਿੰਗ 'ਚ ਸਿੱਧੂ ਖਿਲਾਫ ਨਿੰਦਾ ਪ੍ਰਸਤਾਵ ਪਾਸ ਕਰਨ ਦੀ ਮੰਗ ਕੀਤੀ ਗਈ ਹੈ, ਜਿਸ ਦਾ ਮੇਅਰ ਕੁਲਵੰਤ ਸਿੰਘ ਨੇ ਸਮਰਥਨ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਮੇਅਰ ਨੂੰ ਮੁਅੱਤਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ ਪਰ ਬਾਅਦ 'ਚ ਇਨ੍ਹਾਂ ਹੁਕਮਾਂ 'ਚ ਤਬਦੀਲੀ ਕਰਕੇ ਉਨ੍ਹਾਂ ਨੂੰ 'ਕਾਰਨ ਦੱਸੋ' ਨੋਟਿਸ ਭੇਜਿਆ ਗਿਆ ਸੀ। ਇਹ ਖਬਰ ਮੀਡੀਆ 'ਚ ਕਾਫੀ ਸਰਗਰਮ ਹੈ, ਜਿਸ ਤੋਂ ਬਾਅਦ ਅੱਜ ਮੇਅਰ ਕੁਲਵੰਤ ਸਿੰਘ ਨਗਰ ਨਿਗਮ ਦੀ ਮੀਟਿੰਗ ਦੀ ਅਗਵਾਈ ਕਰ  ਰਹੇ ਹਨ। 
 


Related News