ਮੋਹਾਲੀ ਦੇ ਏਅਰਪੋਰਟ ਰੋਡ ''ਤੇ ਜੰਮ ਕੇ ਹੋਇਆ ਹੰਗਾਮਾ, ਪੁਲਸ ਵਾਲੇ ਨੂੰ ਡੰਡਾ ਚਲਾਉਣਾ ਪਿਆ ਭਾਰੀ (ਤਸਵੀਰਾਂ)
Wednesday, Nov 22, 2017 - 11:07 AM (IST)
ਮੋਹਾਲੀ (ਰਾਣਾ) : ਏਅਰਪੋਰਟ ਰੋਡ ਸਥਿਤ ਟੀ. ਡੀ. ਆਈ. ਸਿਟੀ ਦੇ ਸਾਹਮਣੇ ਮੰਗਲਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਬਿਨਾਂ ਹੈਲਮੈੱਟ ਦੇ ਬਾਈਕ ਚਲਾ ਰਹੇ ਨੌਜਵਾਨ ਨੂੰ ਪੀ. ਸੀ. ਆਰ. ਕਰਮਚਾਰੀ ਨੇ ਰੋਕ ਕੇ ਬਾਈਕ ਪਿੱਛੇ ਬੈਠੇ ਨੌਜਵਾਨ ਦੇ ਡੰਡਾ ਮਾਰ ਦਿੱਤਾ। ਇਸ ਕਾਰਨ ਨੌਜਵਾਨ ਦੀ ਅੱਖ ਬੁਰੀ ਤਰ੍ਹਾਂ ਸੁੱਜ ਗਈ, ਜਿਸ ਤੋਂ ਬਾਅਦ ਬਾਈਕ ਸਵਾਰ ਨੇ ਆਸ-ਪਾਸ ਦੇ ਲੋਕਾਂ ਨੂੰ ਇਕੱਠੇ ਕਰਕੇ ਸੜਕ 'ਤੇ ਧਰਨਾ ਲਾ ਦਿੱਤਾ ਅਤੇ ਪੁਲਸ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ। ਇਸ ਕਾਰਨ ਉੱਥੇ ਜਾਮ ਲੱਗ ਗਿਆ ਅਤੇ ਮਾਮਲਾ ਵੱਧਦਾ ਦੇਖ ਬਲੌਂਗੀ ਥਾਣਾ ਪ੍ਰਭਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਧਰਨਾ ਦੇ ਰਹੇ ਲੋਕਾਂ ਨੂੰ ਮਾਮਲੇ 'ਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਜਾ ਕੇ ਧਰਨਾ ਖਤਮ ਹੋਇਆ। ਬਾਈਕ ਸਵਾਰ ਰਾਕੇਸ਼ ਨੇ ਪੁਲਸ 'ਤੇ ਦੋਸ਼ ਲਾਇਆ ਕਿ ਮੰਗਲਵਾਰ ਦੁਪਹਿਰ ਨੂੰ ਉਹ ਮੋਟਰਸਾਈਖਲ 'ਤੇ ਰਾਜੇਸ਼ ਨਾਲ ਏਅਰਪੋਰਟ ਰੋਡ ਤੋਂ ਲੰਘ ਰਿਹਾ ਸੀ। ਇਸ ਦੌਰਾਨ ਇਕ ਪੁਲਸ ਵਾਲੇ ਨੇ ਉਸ ਨੂੰ ਰੋਕਣ ਲਈ ਮੂੰਹ 'ਤੇ ਡੰਡਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਡੰਡਾ ਮੋਟਰਸਾਈਕਲ ਪਿੱਛੇ ਬੈਠੇ ਰਾਜੇਸ਼ ਦੇ ਮੂੰਹ 'ਤੇ ਲੱਗ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਡੰਡਾ ਮਾਰਨ ਦਾ ਕਾਰਨ ਪੁੱਛਿਆ ਤਾਂ ਪੁਲਸ ਉਲਟਾ ਉਨ੍ਹਾਂ ਨੂੰ ਧਮਕਾਉਣ ਲੱਗ ਪਈ। ਇਸ ਦੇ ਨਾਲ ਹੀ ਰਾਕੇਸ਼ ਨੇ ਦੋਸ਼ ਲਾਇਆ ਕਿ ਪੁਲਸ ਚੈਕਿੰਗ ਦੇ ਬਹਾਨੇ ਪੈਸੇ ਭਾਲ ਰਹੀ ਹੈ।
