ਮੋਹਾਲੀ ਹਵਾਈ ਅੱਡੇ ''ਤੇ ਮੁੜ ਸ਼ੁਰੂ ਹੋਈਆਂ ਉਡਾਨਾਂ

Tuesday, May 26, 2020 - 01:28 AM (IST)

ਮੋਹਾਲੀ ਹਵਾਈ ਅੱਡੇ ''ਤੇ ਮੁੜ ਸ਼ੁਰੂ ਹੋਈਆਂ ਉਡਾਨਾਂ

ਮੋਹਾਲੀ,(ਨਿਆਮੀਆਂ) : ਕੋਰੋਨਾ ਦੀ ਮਹਾਮਾਰੀ ਦੌਰਾਨ ਹੋਏ ਲਾਕਡਾਊਨ ਕਾਰਨ ਬੰਦ ਹੋਈਆਂ ਘਰੇਲੂ ਉਡਾਨਾਂ ਅੱਜ ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੀ ਸ਼ੁਰੂ ਹੋ ਗਈਆਂ ਹਨ। ਲਗਭਗ ਦੋ ਮਹੀਨੇ ਬਾਅਦ ਸ਼ੁਰੂ ਹੋਈ ਉਡਾਨ ਸੇਵਾ ਦੌਰਾਨ ਅੱਜ ਮੋਹਾਲੀ ਏਅਰਪੋਰਟ ਤੋਂ 7 ਉਡਾਨਾ ਰਵਾਨਾ ਹੋਈਆਂ ਹਨ, ਜਿਨ੍ਹਾਂ ਦੀ ਗਿਣਤੀ ਅਗਲੇ ਕੁਝ ਦਿਨਾਂ ਦੌਰਾਨ ਵਧਾ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਇੱਥੋਂ 13 ਉਡਾਨਾ ਜਾਇਆ ਕਰਨਗੀਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਮੁੰਬਈ ਤੋਂ ਪਹਿਲੀ ਫਲਾਈਟ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚੀ ਜਿਸ ਵਿਚ ਆਈਆਂ ਸਵਾਰੀਆਂ ਦੀ ਆਉਂਦਿਆਂ ਹੀ ਸਕ੍ਰੀਨਿੰਗ ਕੀਤੀ ਗਈ। ਮੁੰਬਈ ਤੋਂ ਆਏ ਯਾਤਰੀਆਂ ਨੂੰ ਫਿਲਹਾਲ ਘਰ ਭੇਜ ਦਿੱਤਾ ਗਿਆ ਹੈ ਪਰੰਤੂ ਕਿਸੇ ਵੀ ਯਾਤਰੀ ਦੀ ਰਿਪੋਰਟ ਵਿਚ ਲੱਛਣ ਪਾਏ ਜਾਣ ਤੇ ਉਸ ਨੂੰ ਆਈਸੋਲੇਟ ਕੀਤਾ ਜਾਵੇਗਾ। ਇਹ ਉਡਾਨ 12.10 ਵਜੇ ਵਾਪਸ ਮੁੰਬਈ ਲਈ ਰਵਾਨਾ ਹੋ ਗਈ। ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫ਼ਸਰ ਪ੍ਰਿੰਸ ਦਿਲਦਾਰ ਨੇ ਦੱਸਿਆ ਕਿ ਅੱਜ ਤੋਂ ਇੰਡੀਗੋ ਦੀ ਮੁੰਬਈ-ਚੰਡੀਗੜ੍ਹ-ਮੁੰਬਈ ਉੜਾਨ, ਇੰਡੀਗੋ ਦੀ ਦਿੱਲੀ-ਚੰਡੀਗੜ੍ਹ-ਦਿੱਲੀ ਉਡਾਨ (ਨੰ. 6ਈ-0545/455), ਏਅਰ ਏਸ਼ੀਆ ਦੀ ਬੈਗਲੁਰੂ-ਚੰਡੀਗੜ੍ਹ-ਬੈਗਲੁਰੂ ਉਡਾਨ (ਨੰ. ਏ. ਆਈ. 463/464), ਇੰਡੀਗੋ ਦੀ ਬੈਗਲੁਰੂ-ਚੰਡੀਗੜ੍ਹ-ਬੈਗਲੁਰੂ ਉਡਾਨ (ਨੰ. 6ਈ 0592/593), ਏਅਰ ਇੰਡੀਆ ਦੀ ਧਰਮਸ਼ਾਲਾ-ਚੰਡੀਗੜ੍ਹ-ਧਰਮਸ਼ਾਲਾ ਉਡਾਨ (ਨੰ. 9 ਆਈ 9713/714), ਵਿਸਤਾਰਾ ਦੀ ਦਿੱਲੀ-ਚੰਡੀਗੜ੍ਹ-ਦਿੱਲੀ ਉ ਡਾਨ (ਨੰ. ਯੂ. ਕੇ. 706/707) ਅਤੇ ਏਅਰ ਇੰਡੀਆ ਦੀ ਦਿੱਲੀ-ਚੰਡੀਗੜ੍ਹ-ਦਿੱਲੀ ਉਡਾਨ (ਨੰ. 9 ਆਈ 9831/832) ਸ਼ੁਰੂ ਹੋ ਗਈਆਂ ਹਨ ਜਦੋਂਕਿ ਕੁੱਝ ਉਡਾਨਾ 27 ਮਈ ਤੋਂ ਅਤੇ ਕੁੱਝ 1 ਜੂਨ ਤੋਂ ਆਰੰਭ ਕੀਤੀਆਂ ਜਾਣਗੀਆਂ।
 


author

Deepak Kumar

Content Editor

Related News