ਮੋਹਾਲੀ ਦੀਆਂ ਕੁੜੀਆਂ ਦੀ ਝਾਟਾ ਪੁੱਟ ਲੜਾਈ (ਵੀਡੀਓ)
Thursday, Aug 29, 2019 - 04:48 PM (IST)
ਚੰਡੀਗੜ੍ਹ—ਬਚਪਨ ’ਚ ਛੋਟੇ ਬੱਚਿਆਂ ਦੀ ਲੜਾਈ ਅਕਸਰ ਦੇਖਣ ਨੂੰ ਮਿਲਦੀ ਹੈ ਅਤੇ ਕਈ ਵਾਰ ਬੱਚਿਆਂ ਦੀ ਲੜਾਈ ਇੰਨੀ ਵੱਧ ਜਾਂਦੀ ਹੈ ਕਿ ਇਸ ’ਚ ਬੱਚਿਆਂ ਦੇ ਮਾਪੇ ਵੀ ਆਪਸ ’ਚ ਲੜ ਪੈਂਦੇ ਹਨ। ਤਾਜਾ ਮਾਮਾਲਾ ਮੋਹਾਲੀ ਦੇ ਦਾਊ ਮਾਜਰਾ ਸਕੂਲ ਦਾ ਸਾਹਮਣੇ ਆਇਆ ਹੈ, ਜਿੱਥੇ ਸਰਕਾਰੀ ਸਕੂਲ ਦੇ ਬਾਹਰ ਦੋ ਵਿਦਿਆਰਥਣਾਂ ਆਪਸ ’ਚ ਬੇਹੱਦ ਲੜ ਰਹੀਆਂ ਹਨ। ਵਿਦਿਆਰਥਣਾਂ ਦੀ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋ ਰਹੀ ਹੈ। ਅਤੇ ਇਸ ਲੜਾਈ ’ਚ ਉਹ ਇਕ-ਦੂਜੇ ਦੀਆਂ ਗੁੱਤਾਂ ਵੀ ਪੱਟ ਰਹੀਆਂ।
ਦੱਸਣਯੋਗ ਹੈ ਕਿ ਇਨ੍ਹਾਂ ਦੋਵਾਂ ਵਿਦਿਆਰਥਣਾਂ ’ਚ ਇਹ ਲੜਾਈ ਕਿਉਂ ਹੋ ਰਹੀ ਹੈ। ਇਸ ਬਾਰੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ।