ਡਰੱਗ ਮਨੀ, ਹੈਰੋਇਨ ਅਤੇ ਸੋਨਾ ਬਰਾਮਦ ਹੋਣ ਦੇ ਦੋਸ਼ ''ਚ ਵਿਆਹੁਤਾ ਜੋੜੇ ਸਣੇ 4 ਕਾਬੂ
Wednesday, Jul 31, 2019 - 11:54 AM (IST)

ਮੋਹਾਲੀ (ਜੱਸੋਵਾਲ) - ਮੋਹਾਲੀ ਸਪੈਸ਼ਲ ਟਾਸਕ ਫੋਰਸ ਨੇ ਨਾਕੇਬੰਦੀ ਦੌਰਾਨ 370 ਗ੍ਰਾਮ ਹੈਰੋਇਨ, ਢਾਈ ਲੱਖ ਰੁਪਏ ਦੀ ਡਰੱਗ ਮਨੀ ਅਤੇ 168 ਗ੍ਰਾਮ ਸੋਨਾ ਬਰਾਮਦ ਹੋਣ ਦੇ ਦੋਸ਼ 'ਚ ਵਿਆਹੁਤਾ ਜੋੜੇ ਸਣੇ 4 ਲੋਕਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਕੁਲਦੀਪ ਸਿੰਘ ਉਰਫ ਦੀਪਾ, ਪਤਨੀ ਸਰਬਜੀਤ ਕੌਰ ਅਤੇ ਗਗਨਦੀਪ ਸਿੰਘ ਉਰਫ ਗਗਨ ਵਜੋਂ ਹੋਈ ਹੈ, ਜਿਨ੍ਹਾਂ ਖਿਲਾਫ ਐੱਸ.ਟੀ.ਐੱਫ ਨੇ ਮਾਮਲਾ ਦਰਜ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਉਕਤ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਚੌਥੇ ਮੁਲਜ਼ਮ ਅਰੁਣ ਕੁਮਾਰ ਨੂੰ 70 ਗ੍ਰਾਮ ਹੈਰੋਇਨ ਸਣੇ ਜ਼ੀਰਕਪੁਰ ਤੋਂ ਗ੍ਰਿਫਤਾਰ ਕੀਤਾ ਹੈ। ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਪਤੀ-ਪਤਨੀ ਨੂੰ 2 ਦਿਨਾਂ ਪੁਲਸ ਰਿਮਾਂਡ ਅਤੇ 2 ਵਿਅਕਤੀਆਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।