ਫਿਰੋਜ਼ਪੁਰ : ਮੋਗਾ ਦੇ ਐੱਸ. ਐੱਚ. ਓ. ਦੀ ਦਰਦਨਾਕ ਹਾਦਸੇ ਦੌਰਾਨ ਮੌਤ
Monday, Feb 25, 2019 - 11:41 AM (IST)

ਫਿਰੋਜ਼ਪੁਰ (ਕੁਮਾਰ) : ਸਦਰ ਮੋਗਾ ਦੇ ਐੱਸ. ਐੱਚ. ਓ. ਜੇ. ਜੇ. ਅਟਵਾਲ ਦੀ ਇਕ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਐੱਸ. ਐੱਚ. ਓ. ਅਟਵਾਲ ਸੋਮਵਾਰ ਤੜਕੇ ਸਵੇਰੇ 3 ਵਜੇ ਸਵਿੱਫਟ ਕਾਰ ਰਾਹੀਂ ਮੋਗਾ ਤੋਂ ਫਿਰੋਜ਼ਪੁਰ ਆ ਰਹੇ ਸਨ ਕਿ ਫਿਰੋਜ਼ਪੁਰ ਛਾਉਣੀ ਦੀ 7 ਨੰਬਰ ਚੁੰਗੀ ਨੇੜੇ ਉਨ੍ਹਾਂ ਦੀ ਕਾਰ ਜੇ. ਸੀ. ਬੀ. ਮਸ਼ੀਨ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ ਦੌਰਾਨ ਜੇ. ਜੇ. ਅਟਵਾਲ ਬੁਰੀ ਤਰ੍ਹਾਂ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਆਂਦਾ ਹੈ। ਹਸਪਤਾਲ 'ਚ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ। ਫਿਲਹਾਲ ਫਿਰੋਜ਼ਪੁਰ ਪੁਲਸ ਵਲੋਂ ਹਰ ਪਹਿਲੂ ਤੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।