ਮੋਗਾ ਦਾ ਸੰਦੀਪ ਬਣਿਆ ਗਿਨੀਜ਼ ਬੁੱਕ ਦੇ ਕਵਰ ਪੇਜ 'ਤੇ ਛਪਣ ਵਾਲਾ ਪਹਿਲਾ ਭਾਰਤੀ

09/26/2019 10:42:44 AM

ਮੋਗਾ— ਮੋਗਾ ਦੇ ਪਿੰਡ ਬਡੂਵਾਲ ਦੇ ਸੰਦੀਪ ਸਿੰਘ ਕੈਲਾ ਗਿਨੀਜ਼ ਬੁੱਕ ਆਫ ਰਿਕਾਰਡ ਦੇ 64  ਸਾਲ ਦੇ ਇਤਿਹਾਸ 'ਚ ਪਹਿਲਾ ਅਜਿਹਾ ਭਾਰਤੀ ਹੈ, ਜਿਨ੍ਹਾਂ ਨੇ ਬਾਸਕਟਬਾਲ ਘੁੰਮਾਉਣ ਦਾ ਵਿਸ਼ਵ ਰਿਕਾਰਡ ਬਣਾ ਕੇ ਕਵਰ ਪੇਜ 'ਤੇ ਸਥਾਨ ਹਾਸਲ ਕੀਤਾ ਹੈ। ਵਾਲੀਬਾਲ ਦੇ ਖਿਡਾਰੀ ਸੰਦੀਪ ਹੁਣ ਤੱਕ ਮੂੰਹ 'ਚ ਟੂਥਬ੍ਰਸ਼ ਰੱਖ ਕੇ ਉਸ 'ਤੇ ਬਾਸਕਟਬਾਲ ਘੁੰਮਾਉਣ ਦੇ ਚਾਰ ਵਿਸ਼ਵ ਰਿਕਾਰਡ ਬਣਾ ਚੁੱਕੇ ਹਨ। ਹੁਣ ਉਹ ਐਨ.ਬੀ.ਏ. (ਅਮਰੀਕਾ ਦੀ ਪ੍ਰਸਿੱਧ ਪ੍ਰੋਫੈਸ਼ਨਲ ਬਾਸਕਟਬਾਲ ਲੀਗ) 'ਚ ਆਪਣਾ ਰਿਕਾਰਡ ਤੋੜਨ ਦੀ ਤਿਆਰੀ ਕਰ ਰਹੇ ਹਨ। ਇਕੋ ਸਮੇਂ ਚਾਰ ਬਾਸਕਟਬਾਲ ਘੁੰਮਾਉਣ ਵਾਲੇ ਸੰਦੀਪ ਅਮਰੀਕਾ, ਇੰਗਲੈਂਡ, ਜਰਮਨੀ, ਹੰਗਰੀ, ਨੇਪਾਲ ਅਤੇ ਮੈਕਸੀਕੋ 'ਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੇ ਹਨ।

ਵਰਤਮਾਨ 'ਚ ਕੈਨੇਡਾ 'ਚ ਰਹਿ ਰਹੇ ਸੰਦੀਪ ਨੇ ਦੱਸਿਆ ਕਿ ਉਹ ਬਾਲੀਵਾਲ ਖੇਡਦੇ ਹਨ। ਜਦੋਂ ਉਹ ਖਾਲੀ ਹੁੰਦੇ ਸੀ ਤਾਂ ਉਂਗਲੀ 'ਤੇ ਬਾਲੀਵਾਲ ਘੁੰਮਾਉਂਦੇ ਰਹਿੰਦੇ ਸੀ। 2015 'ਚ ਉਨ੍ਹਾਂ ਨੇ ਡੇਵਿਡ ਕੈਨ ਦਾ ਇਕ ਵੀਡੀਓ ਦੇਖਿਆ, ਜਿਸ 'ਚ ਉਹ 33 ਸੈਕੇਂਡ ਤੱਕ ਬਾਸਕਟਬਾਲ ਨੂੰ ਉਂਗਲੀ 'ਤੇ ਨਚਾਉਂਦੇ ਰਹੇ। ਉਸ ਤੋਂ ਉਹ ਬਹੁਤ ਪ੍ਰੇਰਿਤ ਹੋਏ। ਇਸ ਦੇ ਬਾਅਦ ਉਨ੍ਹਾਂ ਨੇ ਵੀ ਬਾਸਕਟਬਾਲ ਨੂੰ ਘੁੰਮਾਉਣਾ ਸ਼ੁਰੂ ਕਰ ਦਿੱਤਾ। ਫਿਰ 2016 'ਚ ਮੂੰਹ 'ਚ ਟੂਥਬ੍ਰਸ਼ ਰੱਖ ਕੇ ਉਸ 'ਤੇ ਬਾਸਕਟਬਾਲ ਘੁੰਮਾਉਣ ਲੱਗੇ। ਅਗਸਤ 2017 'ਚ ਐਬਟਸਫੋਰਡ ਕੈਨੇਡਾ ਚਲੇ ਗਏ। ਦਸੰਬਰ 2017 'ਚ ਉਨ੍ਹਾਂ ਨੇ 60.50 ਸੈਕੇਂਡ ਤੱਕ ਘੁਮਾਇਆ ਅਤੇ ਇਸ ਤਰ੍ਹਾਂ ਲੰਬੇ ਸਮੇਂ ਤੱਕ ਬਾਸਕਟਬਾਲ ਘੁੰਮਾਉਣ ਦਾ ਰਿਕਾਰਡ ਬਣ ਗਿਆ। ਗਿਨੀਜ਼ ਬੁੱਕ ਆਫ ਰਿਕਾਰਡ ਬੁੱਕ 2020 ਸੰਸਕਰਨ 'ਚ ਉਨ੍ਹਾਂ ਦਾ ਫੋਟੋ ਫਰੰਟ ਕਵਰ ਕਰ ਦਿੱਤਾ ਗਿਆ ਹੈ। ਉਹ ਫਰੰਟ ਕਵਰ 'ਤੇ ਆਉਣ ਵਾਲੇ ਪਹਿਲੇ ਭਾਰਤੀ ਬਣੇ ਹਨ। ਇਸ ਨਾਲ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।


Shyna

Content Editor

Related News