ਹੜਤਾਲ ਦੇ ਬਾਵਜੂਦ ਖੁੱਲ੍ਹਾ ਮੋਗਾ ਦਾ ''ਪੈਟਰੋਲ ਪੰਪ'', ਵਾਹਨਾਂ ਦੀਆਂ ਲੱਗੀਆਂ ਲਾਈਨਾਂ
Wednesday, Jul 29, 2020 - 10:52 AM (IST)
ਮੋਗਾ(ਗੋਪੀ ਰਾਊਕੇ) : ਆਪਣੀਆਂ ਮੰਗਾਂ ਨੂੰ ਲੈ ਕੇ ਪੈਟਰੋਲ ਪੰਪ ਮਾਲਕਾਂ ਵੱਲੋਂ 29 ਜੁਲਾਈ ਨੂੰ ਕੀਤੀ ਜਾ ਰਹੀ ਹੜਤਾਲ ਕਰਕੇ ਜ਼ਿਲ੍ਹੇ 'ਚ ਲਗਭਗ ਸਾਰੇ ਪੰਪ ਬੰਦ ਹਨ, ਜਿਸ ਕਰਕੇ ਲੋਕਾਂ ਨੂੰ ਤੇਲ ਨਹੀਂ ਮਿਲ ਰਿਹਾ ਪਰ ਸ਼ਹਿਰ ਦੇ ਪੁਰਾਣੇ ਮੋਗਾ ਖੇਤਰ 'ਚ ਇਕ ਪੰਪ ਖੁੱਲ੍ਹਾ ਹੈ, ਜਿੱਥੇ ਤੇਲ ਭਰਵਾਉਣ ਲਈ ਵਾਹਨਾਂ ਦੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਮਾਸੜ ਨੇ ਨਾਬਾਲਗ ਕੁੜੀ ਨਾਲ ਬੇਸ਼ਰਮੀ ਦੀਆਂ ਹੱਦਾਂ ਟੱਪੀਆਂ, ਨਾਨੀ ਨੇ ਵੀ ਦਿੱਤਾ ਸਾਥ
ਪੰਪ ਖੁੱਲ੍ਹਣ ਨਾਲ ਪੈਟਰੋਲ ਪੰਪ ਯੂਨੀਅਨ ਵੱਲੋਂ ਸਾਰੇ ਪੰਪ ਬੰਦ ਰੱਖਣ ਦੇ ਦਾਅਵੇ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ।ਦੱਸਣਯੋਗ ਹੈ ਕਿ ਡੀਲਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਪੰਜਾਬ ’ਚ ਤੇਲ ਦੀਆਂ ਕੀਮਤਾਂ ਅਤੇ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਮੁਕਾਬਲੇ ਵੈਟ (ਟੈਕਸ) ਕਿਤੇ ਜ਼ਿਆਦਾ ਹੋਣ ਦੇ ਮੁੱਦੇ ਨੂੰ ਲੈ ਕੇ ਕੈਪਟਨ ਸਰਕਾਰ ਖਿਲਾਫ ਗੁੱਸੇ ਦਾ ਕਾਰਨ ਹੈ।
ਇਹ ਵੀ ਪੜ੍ਹੋ : ਦਿਨ ਚੜ੍ਹਦੇ ਹੀ 'ਫਤਿਹਗੜ੍ਹ ਸਾਹਿਬ' 'ਚ ਫਟਿਆ 'ਕੋਰੋਨਾ ਬੰਬ', ਵੱਡੀ ਗਿਣਤੀ 'ਚ ਕੇਸਾਂ ਦੀ ਪੁਸ਼ਟੀ