ਮੋਗਾ 'ਚ ਲਾਪਤਾ ਹੋਏ ਪਰਿਵਾਰ ਦੇ ਮਾਮਲੇ 'ਚ ਵੱਡਾ ਖੁਲਾਸਾ
Saturday, Mar 14, 2020 - 11:15 AM (IST)
ਮੋਗਾ (ਸੰਜੀਵ): ਨਿਹਾਲ ਸਿੰਘ ਵਾਲਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਹੋਲੀ ਵਾਲੇ ਦਿਨ ਤੋਂ ਲਾਪਤਾ ਹੋਏ ਸ਼ੈਲਰ ਵਪਾਰੀ ਤਰਸੇਮ ਲਾਲ ਅਤੇ ਉਸ ਦੇ ਪਰਿਵਾਰ ਦੇ ਛੇ ਲੋਕਾਂ ਦੇ ਲਾਪਤਾ ਹੋਣ ਦੇ ਸੁਰਾਗ ਮਿਲ ਗਿਆ। ਪੁਲਸ ਨੇ ਤਰਸੇਮ ਲਾਲ ਦੇ ਰਿਸ਼ਤੇਦਾਰਾਂ 'ਤੇ ਦਬਾਅ ਪਾਉਣ ਦੇ ਬਾਅਦ ਇਹ ਪਤਾ ਲਗਾ ਲਿਆ ਹੈ ਕਿ ਉਕਤ ਪਰਿਵਾਰ ਪੂਰੇ ਦਾ ਪੂਰਾ ਪਰਿਵਾਰ ਗਵਾਲੀਅਰ 'ਚ ਠੀਕ-ਠਾਕ ਹੈ।
ਇਹ ਵੀ ਪੜ੍ਹੋ: ਨਾਮੀ ਵਪਾਰੀ ਪਰਿਵਾਰ ਦੇ 7 ਮੈਂਬਰ ਸ਼ੱਕੀ ਹਾਲਤ 'ਚ ਲਾਪਤਾ
ਪ੍ਰੈੱਸ ਕਾਨਫਰੰਸ ਕਰਕੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਡੀ.ਐੱਸ.ਪੀ. ਨਿਹਾਲ ਸਿੰਘ ਨਾਲਾ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਬੀਤੇ ਕਈ ਦਿਨਾਂ ਤੋਂ ਉਕਤ ਪਰਿਵਾਰ ਨੂੰ ਲੱਭ ਰਹੀ ਸੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੀ ਪੁਲਸ ਨੇ ਹਿਰਾਸਤ 'ਚ ਲੈ ਲਿਆ ਸੀ। ਪਰਿਵਾਰ ਵਾਲਿਆਂ 'ਤੇ ਦਬਾਅ ਪਾਉਣ 'ਤੇ ਉਨ੍ਹਾਂ ਨੇ ਦੱਸਿਆ ਕਿ ਸ਼ੈਲਰ ਮਾਲਿਕ ਤਰਸੇਮ ਲਾਲ 'ਤੇ ਕਰੀਬ 47 ਕਰੋੜ ਦਾ ਕਰਜ਼ਾ ਸੀ, ਜਿਨ੍ਹਾਂ 'ਚੋਂ 13 ਕਰੋੜ ਰੁਪਏ ਪੰਜਾਬ ਐਂਡ ਸਿੰਧ ਬੈਂਕ ਦੇ ਸਨ। ਕਰਜ਼ਾ ਮੰਗਣ ਵਾਲਿਆਂ ਤੋਂ ਪਰੇਸ਼ਾਨ ਹੋ ਕੇ ਪੂਰਾ ਪਰਿਵਾਰ ਨਿਹਾਲ ਸਿੰਘ ਵਾਲਾ ਛੱਡ ਕੇ ਰਿਸ਼ਤੇਦਾਰਾਂ ਦੀ ਸਹਾਇਤਾਂ ਨਾਲ ਗਵਾਲੀਅਰ ਪਹੁੰਚ ਗਿਆ, ਜਿਨ੍ਹਾਂ ਕੋਲੋਂ ਪੁੱਛਗਿਛ ਕਰਨ ਦੇ ਬਾਅਦ ਇਹ ਪਤਾ ਲੱਗਾ ਕਿ ਉਕਤ ਪਰਿਵਾਰ ਪੂਰੇ ਦਾ ਪੂਰਾ ਗਵਾਲੀਅਰ 'ਚ ਹੈ, ਜਿਨ੍ਹਾਂ ਨੇ ਅੱਜ ਪੁਲਸ ਨੂੰ ਪਰਿਵਾਰ ਸਹੀ ਸਲਾਮਤ ਹੋਣ ਦੀ ਵੀਡੀਓ ਕਲਿਪ ਲਾਈਵ ਹੋ ਕੇ ਸਮੂਹ ਨਿਹਾਲ ਸਿੰਘ ਵਾਲਾ ਦੇ ਵਪਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ 'ਤੇ ਡੀ.ਐੱਸ.ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਜਲਦੀ ਹੀ ਪਰਿਵਾਰ ਨੂੰ ਨਿਹਾਲ ਸਿੰਘ ਵਾਲਾ 'ਚ ਸਹੀ ਸਲਾਮਤ ਲਿਆਇਆ ਜਾਵੇਗਾ। ਇਸ ਮੌਕੇ 'ਤੇ ਸ਼ਹਿਰ ਵਾਸੀਆਂ ਨੇ ਵੀ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਸ਼ਹਿਰ 'ਚ ਆਉਣ 'ਤੇ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ : ਪਟਿਆਲਾ 'ਚ ਤਿੰਨੇ ਸ਼ੱਕੀ ਮਰੀਜ਼ ਪਾਏ ਗਏ ਨੈਗੇਟਿਵ