ਮੋਗਾ: ਪਿਛਲੇ 4 ਦਿਨਾਂ ਤੋਂ ਆਪਣੇ ਸੂਬੇ ਬਿਹਾਰ ਜਾਣ ਦੀ ਉਡੀਕ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਦਿੱਤੀ ਚਿਤਾਵਨੀ

Tuesday, May 19, 2020 - 01:22 PM (IST)

ਮੋਗਾ: ਪਿਛਲੇ 4 ਦਿਨਾਂ ਤੋਂ ਆਪਣੇ ਸੂਬੇ ਬਿਹਾਰ ਜਾਣ ਦੀ ਉਡੀਕ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਦਿੱਤੀ ਚਿਤਾਵਨੀ

ਮੋਗਾ (ਗੋਪੀ ਰਾਊਕੇ, ਵਿਪਨ): ਪੂਰੇ ਪੰਜਾਬ 'ਚ ਲਗਭਗ 50 ਦਿਨਾਂ ਤੋਂ ਉਪਰ ਕਰਫਿਊ ਦੇ ਬਾਅਦ 18 ਤਾਰੀਖ ਨੂੰ ਲਾਕਡਾਊਨ ਕੀਤਾ ਗਿਆ ਹੈ। 18 ਤਾਰੀਖ ਤੋਂ ਲਾਕਡਾਊਨ ਹੋਣ ਦੇ ਬਾਅਦ ਪੰਜਾਬ ਸਰਕਾਰ ਵਲੋਂ ਕਾਫੀ ਹੱਦ ਤੱਕ ਢਿੱਲ ਦਿੱਤੀ ਗਈ ਹੈ ਪਰ ਢਿੱਲ ਦੇ ਬਾਵਜੂਦ ਵੀ ਪ੍ਰਵਾਸੀ ਮਜ਼ਦੂਰਾਂ ਦਾ ਵਾਪਸ ਜਾਣਾ ਜਾਰੀ ਹੈ। ਜੇਕਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ 'ਚ ਲਗਭਗ 200 ਦੇ ਕਰੀਬ ਪ੍ਰਵਾਸੀ ਮਜ਼ਦੂਰ 4 ਦਿਨਾਂ ਤੋਂ ਬੱਸ ਸਟੈਂਡ 'ਚ ਬੈਠ ਕੇ ਆਪਣੇ ਸੂਬੇ ਬਿਹਾਰ ਜਾਣ ਦੀ ਉਡੀਕ ਕਰ ਰਹੇ ਹਨ।

PunjabKesari

ਉੱਥੇ ਗੱਲਬਾਤ ਕਰਦੇ ਹੋਏ ਮਜ਼ਦੂਰਾਂ ਨੇ ਦੱੱਸਿਆ ਕਿ ਪਿਛਲੇ 4 ਦਿਨਾਂ ਤੋਂ ਉਹ ਬੱਸ ਸਟੈਂਡ 'ਤੇ ਬੈਠ ਕੇ ਉਡੀਕ ਕਰ ਰਹੇ ਹਨ ਕਿ ਕਦੋਂ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਉਨ੍ਹਾਂ ਦੇ ਸੂਬੇ ਬਿਹਾਰ 'ਚ ਭੇਜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਦੋ ਵਾਰ ਬੱਸਾਂ ਦੇ ਜ਼ਰੀਏ ਫਿਰੋਜ਼ਪੁਰ ਭੇਜਿਆ ਗਿਆ ਸੀ ਪਰ ਵਾਪਸ ਮੋਗਾ ਬੱਸ ਸਟੈਂਡ ਉਤਾਰ ਕੇ ਚਲੇ ਗਏ। ਉਨ੍ਹਾਂ ਨੇ ਕਿਹਾ ਕਿ ਅੱਜ ਸਵੇਰੇ ਉਨ੍ਹਾਂ ਵਲੋਂ ਰੋਡ ਜਾਮ ਕੀਤਾ ਗਿਆ ਸੀ ਪਰ ਪੁਲਸ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਸੀ ਕਿ ਜਲਦੀ ਸਬੰਧਿਤ ਅਧਿਕਾਰੀਆਂ ਨਾਲ ਗੱਲ ਕਰਕੇ ਉਨ੍ਹਾਂ ਦਾ ਹੱਲ ਕੱਢਾਂਗੇ। ਮਜ਼ਦੂਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 4 ਵਜੇ ਤੱਕ ਕੋਈ ਹੱਲ ਨਹੀਂ ਹੁੰਦਾ ਤਾਂ ਉਹ ਹਾਈਵੇਅ ਜਾਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸਮਾਜਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਵਲੋਂ ਖਾਣਾ ਉਨ੍ਹਾਂ ਨੂੰ ਮਿਲਦਾ ਹੈ ਪਰ ਵਾਰ-ਵਾਰ ਉਹ ਇਹ ਹੀ ਮੰਗ ਕਰ ਰਹੇ ਹਨ ਕਿ ਜਲਦ ਤੋਂ ਜਲਦ ਉਨ੍ਹਾਂ ਨੇ ਆਪਣੇ ਸੂਬੇ ਬਿਹਾਰ 'ਚ ਭੇਜਿਆ ਜਾਵੇ।

PunjabKesari

ਇਸ ਮੌਕੇ 'ਤੇ ਪਹੁੰਚੇ ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਦੋ ਵਾਰ ਇਨ੍ਹਾਂ ਨੂੰ ਫਿਰੋਜ਼ਪੁਰ ਭੇਜਿਆ ਗਿਆ ਸੀ ਪਰ ਟਰੇਨ ਰੱਦ ਹੋਣ ਦੇ ਕਾਰਨ ਇਨ੍ਹਾਂ ਨੂੰ ਵਾਪਸ ਮੋਗਾ ਭੇਜ ਦਿੱਤਾ ਗਿਆ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਰੇਲਗੱਡੀਆਂ ਦਾ ਬੰਦੋਬਸਤ ਕੀਤਾ ਜਾਣਾ ਹੈ। ਇਸ 'ਚ ਜ਼ਿਲਾ ਪ੍ਰਸ਼ਾਸਨ ਕੁੱਝ ਨਹੀਂ ਕਰ ਸਕਦਾ। ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਕੱਲ੍ਹ ਸ਼ਾਮ ਤੱਕ ਇਨ੍ਹਾਂ ਮਜ਼ਦੂਰਾਂ ਨੂੰ ਵਾਪਸ ਇਨ੍ਹਾਂ ਦੇ ਸੂਬੇ ਬਿਹਾਰ ਭੇਜ ਦਿੱਤਾ ਜਾਵੇਗਾ।


author

Shyna

Content Editor

Related News