22 ਸਾਲਾ ਸ਼ਹੀਦ ਪਰਮਿੰਦਰ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ, ਧਾਹਾਂ ਮਾਰ ਰੋਇਆ ਪੂਰਾ ਪਿੰਡ (ਤਸਵੀਰਾਂ)

Thursday, Sep 03, 2020 - 02:37 PM (IST)

22 ਸਾਲਾ ਸ਼ਹੀਦ ਪਰਮਿੰਦਰ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ, ਧਾਹਾਂ ਮਾਰ ਰੋਇਆ ਪੂਰਾ ਪਿੰਡ (ਤਸਵੀਰਾਂ)

ਮੋਗਾ (ਵਿਪਨ,ਗੋਪੀ) :  ਮੋਗਾ ਜ਼ਿਲ੍ਹੇ ਦੇ ਹਲਕਾ ਧਰਮੋਕਟ ਅਧੀਨ ਪੈਂਦੇ ਪਿੰਡ ਮਹਿਜੋਂ ਦੇ ਸ਼ਹੀਦ ਹੋਏ ਜਵਾਨ ਪਰਮਿੰਦਰ ਸਿੰਘ (22) ਨੂੰ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਦੱਸ ਦੇਈਏ ਕਿ ਸ਼ਹੀਦ ਪਰਮਿੰਦਰ ਸਿੰਘ ਦੀ ਬੀਤੇ ਦਿਨ ਸਿਖਲਾਈ ਦੌਰਾਨ ਤਲਾਅ 'ਚ ਡੁੱਬਣ ਕਾਰਨ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਡੁੱਬ ਰਹੇ ਸਾਥੀਆਂ ਨੂੰ ਬਚਾਅ ਕੇ ਖ਼ੁਦ ਸ਼ਹੀਦੀ ਦਾ ਜਾਮ ਪੀ ਗਿਆ ਜ਼ੋਰਾਵਰ ਸਿੰਘ
PunjabKesariਇਸ ਸਬੰਧੀ ਗੱਲਬਾਤ ਕਰਦਿਆਂ ਸ਼ਹੀਦ ਦੇ ਪਿਤਾ ਗੁਰਸੇਵਕ ਸਿੰਘ ਤੇ ਮਾਂ ਨੇ ਨਮ ਅੱਖਾਂ ਨਾਲ ਦੱਸਿਆ ਕਿ ਪਰਮਿੰਦਰ ਸਿੰਘ 4 ਸਾਲ ਪਹਿਲਾਂ ਫ਼ੌਜ 'ਚ ਭਰਤੀ ਹੋਇਆ ਸੀ ਅਤੇ ਬਾਕਸਿੰਗ ਦਾ ਵਧੀਆਂ ਖ਼ਿਡਾਰੀ ਸੀ। ਬੀਤੇ ਦਿਨ ਸਿਖਲਾਈ ਲੈਂਦੇ ਸਮੇਂ ਡੂੰਘੇ ਪਾਣੀ ਡੁੱਬਣ ਨਾਲ ਸ਼ਹੀਦ ਹੋ ਗਿਆ।

PunjabKesariਉਨ੍ਹਾਂ ਦੱਸਿਆ ਕਿ ਸ਼ਹੀਦ ਪਰਮਿੰਦਰ ਨਾਲ ਉਨ੍ਹਾਂ ਦੀ ਆਖ਼ਰੀ ਵਾਰ 31 ਅਗਸਤ ਨੂੰ ਗੱਲ ਹੋਈ ਸੀ। ਉਸ ਨੇ ਫ਼ੋਨ 'ਤੇ ਕਿਹਾ ਸੀ ਕਿ ਹੁਣ ਮੇਰੇ ਲਈ ਕੁੜੀ ਲੱਭ ਲਓ ਮੈਂ ਵਿਆਹ ਕਰਵਾਉਣ ਆਉਣਾ ਹੈ। ਇਸ ਤੋਂ ਬਾਅਦ ਸਿਰਫ਼ ਉਸ ਦੀ ਮੌਤ ਦੀ ਖ਼ਬਰ ਮਿਲੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪੁੱਤ ਦੀ ਸ਼ਹਾਦਤ 'ਤੇ ਮਾਣ ਹੈ। 

ਇਹ ਵੀ ਪੜ੍ਹੋ : ਖੁਰਦ-ਬੁਰਦ ਹੋਏ ਸਰੂਪਾਂ ਦੇ ਮਾਮਲੇ 'ਚ ਡਾ. ਰੂਪ ਸਿੰਘ ਦਾ ਸਪੱਸ਼ਟੀਕਰਣ, ਕਹੀ ਇਹ ਵੱਡੀ ਗੱਲ

PunjabKesari

PunjabKesari


author

Baljeet Kaur

Content Editor

Related News