ਗੁਰਬਾਣੀ ਸਿਖਾਉਣ ਦੇ ਬਹਾਨੇ ਗ੍ਰੰਥੀ ਨੇ 3 ਬੱਚੀਆਂ ਨਾਲ ਕੀਤੀ ਛੇੜਛਾੜ

Thursday, Nov 28, 2019 - 03:38 PM (IST)

ਗੁਰਬਾਣੀ ਸਿਖਾਉਣ ਦੇ ਬਹਾਨੇ ਗ੍ਰੰਥੀ ਨੇ 3 ਬੱਚੀਆਂ ਨਾਲ ਕੀਤੀ ਛੇੜਛਾੜ

ਮੋਗਾ (ਆਜ਼ਾਦ)—ਮੋਗਾ ਜ਼ਿਲੇ ਦੇ ਪਿੰਡ ਵਿਚ ਸਥਿਤ ਇਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਜੋ ਪਾਠ ਸਿੱਖਣ ਆਉਣ ਵਾਲੀ ਨਾਬਾਲਗ ਲੜਕੀਆਂ ਲਾਲ ਕਥਿਤ ਤੌਰ 'ਤੇ ਛੇੜਛਾੜ ਕਰਦਾ ਸੀ, ਪੁਲਸ ਵਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣੇਦਾਰ ਸੁਨੀਤਾ ਰਾਣੀ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਧਰਮਕੋਟ ਪੁਲਸ ਨੂੰ ਪਰਮਜੀਤ ਕੌਰ ਨੇ ਸ਼ਿਕਾਇਤ ਪੱਤਰ ਦਿੱਤਾ ਸੀ ਕਿ ਕਥਿਤ ਦੋਸ਼ੀ ਗ੍ਰੰਥੀ ਗੁਰਜੀਤ ਸਿੰਘ ਨਿਵਾਸੀ ਪਿੰਡ ਵਹਿਣੀਵਾਲ ਜੋ ਪਿੰਡ ਦੇ ਇਕ ਗੁਰਦੁਆਰਾ ਸਾਹਿਬ ਵਿਚ ਤਾਇਨਾਤ ਹੈ।

ਉਸਦੇ ਕੋਲ ਪਿੰਡ ਦੇ ਹੀ ਛੋਟੇ ਛੋਟੇ ਬੱਚੇ ਜਿੰਨਾਂ ਵਿਚ ਲੜਕੀਆਂ ਵੀ ਹਨ ਅਤੇ ਉਨਾਂ ਦੀ ਉਮਰ 8-9 ਸਾਲ ਦੇ ਕਰੀਬ ਹੈ, ਪਾਠ ਅਤੇ ਗੁਰਬਾਣੀ ਸਿੱਖਣ ਦੇ ਲਈ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਕਰੀਬ 8-10 ਦਿਨ ਪਹਿਲਾਂ ਉਨਾਂ ਗੁਰਦੁਆਰਾ ਸਾਹਿਬ ਜਾਣ ਤੋਂ ਇਨਕਾਰ ਕਰ ਦਿੱਤਾ। ਜਦ ਅਸੀਂ ਉਨਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਗ੍ਰੰਥੀ ਗੁਰਜੀਤ ਸਿੰਘ ਉਨਾਂ ਨੂੰ ਪਾਠ ਸਨਾਉਣ ਦੇ ਬਹਾਨੇ ਕਮਰੇ ਵਿਚ ਲੈ ਜਾਂਦਾ ਹੈ ਅਤੇ ਉਨ੍ਹਾਂ ਨਾਲ ਛੇੜਛਾੜ ਕਰਨ ਦੇ ਇਲਾਵਾ ਕਥਿਤ ਤੌਰ 'ਤੇ ਅਸ਼ਲੀਲ ਹਰਕਤਾਂ ਵੀ ਕਰਦਾ ਹੈ, ਜਿਸ 'ਤੇ ਅਸੀਂ ਇਸ ਸਬੰਧ ਵਿਚ ਮੋਹਤਬਾਰ ਵਿਅਕਤੀਆਂ ਨੂੰ ਵੀ ਦੱਸਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਕਥਿਤ ਦੋਸ਼ੀ ਗ੍ਰੰਥੀ ਖਿਲਾਫ ਥਾਣਾ ਧਰਮਕੋਟ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


author

Shyna

Content Editor

Related News