ਕੁੜੀਆਂ ਨੂੰ ਛੇੜਨ ਵਾਲੇ ਭੂੰਡ ਆਸ਼ਕਾਂ ਦੀ ਆਈ ਸ਼ਾਮਤ (ਵੀਡੀਓ)

Wednesday, Jul 24, 2019 - 04:35 PM (IST)

ਮੋਗਾ (ਵਿਪਨ)—ਮੋਗਾ 'ਚ ਸਕੂਲ ਜਾਂਦੀਆਂ ਕੁੜੀਆਂ ਦੇ ਨਾਲ ਛੇੜਛਾੜ ਕਰਨ ਵਾਲੇ ਭੂੰਡ ਆਸ਼ਕਾਂ ਨੂੰ ਪੁਲਸ ਵਲੋਂ ਸਬਕ ਸਿਖਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ 7 ਵਜੇ ਪੁਲਸ ਦੀ ਟੀਮ ਵਲੋਂ ਸਕੂਲ ਦੇ ਨੇੜੇ ਘੁੰਮ ਰਹੇ ਆਸ਼ਕਾਂ ਦੀ ਧਰਪਕੜ ਕੀਤੀ ਗਈ। ਆਸ਼ਕਾਂ ਨੂੰ ਪੁਲਸ ਆਪਣੇ ਨਾਲ ਲੈ ਗਈ। 

ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਮੋਗਾ ਦੇ ਸਰਕਾਰੀ ਸਕੂਲ ਦੇ ਬਾਹਰ ਕੁੜੀਆਂ ਦੇ ਨਾਲ ਛੇੜਛਾੜ ਕਰਨ ਦੇ ਮਾਮਲੇ ਬਹੁਤ ਆ ਰਹੇ ਸਨ, ਜਿਸ ਨੂੰ ਲੈ ਕੇ ਕੁੜੀਆਂ ਦੇ ਮਾਤਾ-ਪਿਤਾ ਪਰੇਸ਼ਾਨ ਸੀ। ਮਾਤਾ-ਪਿਤਾ ਵਲੋਂ ਸਾਰਿਆਂ ਨੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਦੇ ਕੋਲ ਗੁਹਾਰ ਲਗਾਈ, ਜਿਸ ਨੂੰ ਮੀਡੀਆ ਨੇ ਖੂਬ ਦਿਖਾਇਆ ਅਤੇ ਅੱਜ ਸਵੇਰੇ 7 ਵਜੇ ਪੁਲਸ ਨੇ ਕਾਰਵਾਈ ਕੀਤੀ। ਕੋਈ ਵੀ ਪੁਲਸ ਅਧਿਕਾਰੀ ਕੈਮਰੇ ਅੱਗੇ ਬੋਲਣ ਨੂੰ ਤਿਆਰ ਨਹੀਂ ਹੈ, ਪਰ ਕੁਝ ਆਸ਼ਕਾਂ ਨੂੰ ਪੁਲਸ ਨਾਲ ਲੈ ਗਈ ਹੈ।


author

Shyna

Content Editor

Related News