ਦੇਖੋ ਮੋਗਾ ਦੇ ਹੜ੍ਹ ਪ੍ਭਾਵਿਤ ਪਿੰਡ, ਜਿਥੇ ਕਾਨ੍ਹਿਆਂ ਦੀ ਛੱਤ ਹੇਠ ਰਹਿਣ ਨੂੰ ਮਜਬੂਰ ਹੋਏ ਲੋਕ

Monday, Jan 20, 2020 - 11:34 AM (IST)

ਦੇਖੋ ਮੋਗਾ ਦੇ ਹੜ੍ਹ ਪ੍ਭਾਵਿਤ ਪਿੰਡ, ਜਿਥੇ ਕਾਨ੍ਹਿਆਂ ਦੀ ਛੱਤ ਹੇਠ ਰਹਿਣ ਨੂੰ ਮਜਬੂਰ ਹੋਏ ਲੋਕ

ਮੋਗਾ (ਵਿਪਨ) - 2019 ’ਚ ਸਤਲੁਜ ਦਰਿਆ ਦਾ ਪਾਣੀ ਭਰ ਜਾਣ ਕਾਰਨ ਪੰਜਾਬ ਦੇ ਕਈ ਪਿੰਡਾਂ ਨੇ ਹੜ੍ਹ ਦਾ ਰੂਪ ਧਾਰਨ ਕਰ ਲਿਆ ਸੀ, ਜਿਸ ਕਾਰਨ ਭਾਰੀ ਨੁਕਸਾਨ ਹੋਇਆ। ਇਸੇ ਤਰ੍ਹਾਂ ਮੋਗਾ ਜ਼ਿਲੇ ਦੇ 15 ਦੇ ਕਰੀਬ ਪਿੰਡ ਵੀ ਹੜ੍ਹ ਕਾਰਨ ਪ੍ਰਭਾਵਿਤ ਹੋ ਗਏ ਸਨ, ਜਿਨ੍ਹਾਂ ’ਚ ਰਹਿਣ ਵਾਲੇ ਲੋਕ ਅੱਜ ਵੀ ਸਰਕਾਰ ਦੇ ਮੁਆਵਜ਼ੇ ਦਾ ਇੰਤਜ਼ਾਰ ਕਰ ਰਹੇ ਹਨ। ਜਾਣਕਾਰੀ ਅਨੁਸਾਰ ਪਾਣੀ ਭਰ ਜਾਣ ਕਾਰਨ ਮੋਗਾ ਜ਼ਿਲੇ ਦੇ ਕਿਸਾਨਾਂ ਦੀ 2700 ਏਕੜ ਫਸਲ ਬਰਬਾਦ ਹੋ ਗਈ ਸੀ, ਜਿਸ ਕਾਰਨ ਬਹੁਤ ਸਾਰੇ ਲੋਕ ਬੇ-ਘਰ ਹੋ ਗਏ ਸਨ। ਕਈ ਲੋਕਾਂ ਦੇ ਤਾਂ ਪਸ਼ੂ ਵੀ ਹੜ੍ਹ ’ਚ ਵਹਿ ਗਏ ਸਨ, ਜਿਸ ਕਾਰਨ ਸਰਕਾਰ ਨੇ ਉਕਤ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ ਸੀ, ਜੋ ਉਨ੍ਹਾਂ ਨੂੰ ਅਜੇ ਤੱਕ ਨਹੀਂ ਮਿਲਿਆ। 

PunjabKesari

ਮੋਗਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਦੋਂ ਜਗਬਾਣੀ ਟੀਮ ਵਲੋਂ ਦੌਰਾ ਕੀਤਾ ਗਿਆ ਤਾਂ ਪਤਾ ਲੱਗਾ ਕਿ 6-7 ਮਹੀਨੇ ਬੀਤ ਜਾਣ ਮਗਰੋਂ ਵੀ ਹੜ੍ਹ ਪ੍ਰਭਾਵਿਤ ਲੋਕ ਸਰਕਾਰ ਦੇ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ। ਘਰ ਨਾ ਹੋਣ ਕਾਰਨ ਉਕਤ ਲੋਕ ਕੜਾਕੇ ਦੀ ਠੰਡ ’ਚ ਤੰਬੂ ਲਗਾ ਕੇ ਉਸ ਦੇ ਅੰਦਰ ਰਹਿਣ ਲਈ ਮਜਬੂਰ ਹੋ ਰਹੇ ਹਨ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਕਿਹਾ ਕਿ ਸਰਕਾਰ ਵਲੋਂ ਮੁਆਵਜ਼ਾ ਨਾ ਮਿਲਣ ਕਾਰਨ ਉਹ ਬਹੁਤ ਪਰੇਸ਼ਾਨ ਹੋ ਰਹੇ ਹਨ। ਪਟਵਾਰੀ ਉਨ੍ਹਾਂ ਦੇ ਪਿੰਡ ਆਉਂਦਾ ਜ਼ਰੂਰ ਹੈ ਪਰ ਉਹ ਖਾਨਾਪੂਰਤੀ ਕਰਕੇ ਚਲੇ ਜਾਂਦਾ ਹੈ। ਉਨ੍ਹਾਂ ਸਰਕਾਰ ਅਪੀਲ ਕਰਦੇ ਹੋਏ ਰਹਿਣ ਲਈ ਮਕਾਨ ਅਤੇ ਖਾਣ ਲਈ ਭੋਜਨ ਦੇਣ ਦੀ ਮੰਗ ਕੀਤੀ।  


author

rajwinder kaur

Content Editor

Related News