ਮੋਗਾ ''ਚ ਫਿਰ ਕੋਰੋਨਾ ਦਾ ਹਮਲਾ, 2 ਨਵੇਂ ਮਾਮਲੇ ਆਏ ਸਾਹਮਣੇ

05/16/2020 6:09:20 PM

ਮੋਗਾ (ਸੰਦੀਪ ਸ਼ਰਮਾ): ਬੀਤੇ ਦਿਨੀਂ ਮੋਗਾ ਜ਼ਿਲੇ ਨਾਲ ਸਬੰਧਿਤ ਇਲਾਜ ਅਧੀਨ ਚੱਲ ਰਹੇ 46 ਪਾਜ਼ੇਟਿਵ ਕੇਸਾਂ 'ਚੋਂ 4 ਦੀ ਰਿਪੋਰਟ ਨੈਗਟਿਵ ਆਉਣ ਅਤੇ ਬਾਕੀਆਂ ਨੂੰ ਸਿਹਤਮੰਦ ਹੋਣ ਕਾਰਨ ਘਰ ਭੇਜਣ ਉਪਰੰਤ ਕੋਰੋਨਾ ਪੱਖੋਂ 'ਜ਼ੀਰੋ' ਹੋਇਆ ਮੋਗਾ ਦਾ ਆਂਕੜਾ ਕੁਝ ਕੁ ਘੰਟੇ ਹੀ ਕਾਇਮ ਰਹਿ ਸਕਿਆ। ਜਾਣਕਾਰੀ ਮੁਤਾਬਕ ਅੱਜ ਨਵੀਆਂ ਰਿਪੋਰਟਾਂ 'ਚ ਇਕ ਸ਼ਹਿਰ ਅਤੇ ਦੂਸਰਾ ਨੇੜਲੇ ਪਿੰਡ ਨਾਲ ਸਬੰਧਿਤ ਮਰੀਜ਼ ਪਾਜ਼ੇਟਿਵ ਆਉਣ ਕਾਰਨ ਮੋਗਾ ਵਾਸੀਆਂ ਵਲੋਂ ਲਏ ਜਾ ਰਹੇ ਸੁੱਖ ਦੇ ਸਾਹ ਇਕ ਵਾਰ ਫਿਰ ਚਿੰਤਾ ਦੇ ਆਲਮ 'ਚ ਬਦਲ ਗਏ।

ਇਹ ਵੀ ਪੜ੍ਹੋ: ਪਟਿਆਲਾ: ਕੋਰੋਨਾ 'ਤੇ ਢਾਈ ਸਾਲਾ ਬੱਚੀ ਸਮੇਤ 34 ਵਿਅਕਤੀਆਂ ਨੇ ਕੀਤੀ ਫਤਿਹ ਹਾਸਲ

ਇਸਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਆਦੇਸ਼ ਕੰਗ ਨੇ ਦੱਸਿਆ ਕਿ ਇਕ ਪਾਜ਼ੇਟਿਵ ਮਰੀਜ਼ ਸ਼ਹਿਰ ਦੇ ਗਿੱਲ ਰੋਡ ਖੇਤਰ ਅਤੇ ਦੂਸਰੇ ਪਿੰਡ ਜਨੇਰ ਦੇ ਏਕਾਂਤਵਾਸ 'ਚ ਮੌਜੂਦ ਪਿੰਡ ਗਲੋਟੀ ਦਾ ਵਾਸੀ ਹੈ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਲਿਆਂਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਟੁੱਟੀ ਪਾਸ਼ ਤੇ ਦਾਸ ਦੀ ਜੋੜੀ, ਪੰਜ ਦਹਾਕੇ ਪ੍ਰਕਾਸ਼ ਸਿੰਘ ਬਾਦਲ ਦੇ ਸਾਰਥੀ ਰਹੇ ਗੁਰਦਾਸ ਬਾਦਲ


Shyna

Content Editor

Related News