ਮੋਗਾ: ''ਜਗ ਬਾਣੀ'' ਵਲੋਂ ਤੜਕਸਾਰ ਮੰਡੀ ਦਾ ਦੌਰਾ, ਵੱਡੇ ਖੁਲਾਸੇ ਹੋਣ ਦੇ ਆਸਾਰ

Saturday, Apr 18, 2020 - 06:21 PM (IST)

ਮੋਗਾ: ''ਜਗ ਬਾਣੀ'' ਵਲੋਂ ਤੜਕਸਾਰ ਮੰਡੀ ਦਾ ਦੌਰਾ, ਵੱਡੇ ਖੁਲਾਸੇ ਹੋਣ ਦੇ ਆਸਾਰ

ਮੋਗਾ (ਸੰਦੀਪ ਸ਼ਰਮਾ): ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਚੱਲਦਿਆਂ ਕਰਫਿਊ ਕਾਰਨ ਆਵਾਮ ਦੇ ਚਿਹਰੇ ਉਤਰੇ ਹਨ, ਉਥੇ ਅੱਜ ਜਗ ਬਾਣੀ ਵਲੋਂ ਸਵੇਰੇ 6 ਵਜੇ ਮੰਡੀ 'ਚ ਕੀਤੇ ਦੌਰੇ ਦੌਰਾਨ ਇਕ ਬਹੁਤ ਵੱਡੇ ਘਪਲੇ ਦੀ ਝਲਕ ਸਾਹਮਣੇ ਆਈ ਹੈ। ਮਾਮਲਾ ਇਹ ਹੈ ਕਿ ਜਿਵੇਂ ਹੀ ਸਵੇਰੇ ਮਾਰਕਿਟ ਕਮੇਟੀ ਵਲੋਂ ਪਿੰਡ ਲੰਡੇਕੇ ਦੇ ਇਕ ਸਕੂਲ ਨੂੰ ਅਰਜ਼ੀ ਤੌਰ 'ਤੇ ਬਣਾਈ ਮੰਡੀ 'ਚ ਇਕ ਆਟੋ ਚਾਲਕ ਸਬਜ਼ੀ ਲੈਣ ਆਇਆ ਤਾਂ ਉੱਥੇ ਮੌਜੂਦ ਸੈਕਟਰੀ ਦੀ ਨਜ਼ਰ ਇਕਦਮ ਆਟੋ ਤੇ ਲੱਗੇ ਕਰਫਿਊ ਪਾਸ ਤੇ ਪਈ, ਜਿਸ ਨੂੰ ਦੇਖਕੇ ਸੈਕਟਰੀ ਨੂੰ ਛੱਕ ਹੋਇਆ ਤੇ ਉਨ੍ਹਾਂ ਪੱਤਰਕਾਰ ਸਨਮੁੱਖ ਸਪੱਸ਼ਟ ਕੀਤਾ ਕਿ ਇਹ ਪਾਸ ਦੇ ਥੱਲੇ ਮੋਹਰ ਤਾਂ ਸੈਕਟਰੀ ਦੀ ਹੈ ਪਰ ਦਸਤਖਤ ਉਨ੍ਹਾਂ ਦੇ ਨਹੀਂ ਹਨ,ਜਿਸ ਤੇ ਹਫੜਾ-ਤਫੜੀ ਮੱਚ ਗਈ ਪਰ ਆਟੋ ਚਾਲਕ ਨੇ ਇਹ ਸਪਸ਼ਟ ਨਹੀਂ ਕੀਤਾ ਕੀ ਉਸ ਨੂੰ ਇਹ ਪਾਸ ਕਿਸ ਵਲੋਂ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀ ਨਵੀਂ ਪਹਿਲ: ਹੁਣ ਆਨਲਾਈਨ ਹੋਵੇਗੀ ਕੈਦੀਆਂ ਦੀ ਪਰਿਵਾਰਾਂ ਨਾਲ ਗੱਲ

ਸੈਕਟਰੀ ਨੇ ਆਪਣੇ ਵਲੋਂ ਇਹ ਪਾਸ ਜਾਰੀ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਜਿਹੜੇ ਵੀ ਪਾਸ ਜਾਰੀ ਕੀਤੇ ਜਾਂਦੇ ਹਨ ਉਸਦਾ ਬਕਾਇਦਾ ਰਜਿਸਟਰ ਤੇ ਰਿਕਾਰਡ ਰੱਖਿਆ ਜਾਂਦਾ ਹੈ। ਮੌਕੇ ਤੇ ਮੌਜੂਦ ਪੁਲਸ ਮੁਲਾਜ਼ਮ ਵਲੋਂ ਜਦੋ ਆਟੋ ਚਾਲਕ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਇਹ ਪਾਸ ਉਸ ਨੂੰ ਮਾਰਕਿਟ ਕਮੇਟੀ ਦੇ ਜਗਰੂਪ ਸਿੰਘ ਨਾਮਕ ਅਧਿਕਾਰੀ ਨੇ ਕਥਿਤ ਤੌਰ 'ਤੇ ਦਿੱਤਾ ਹੈ।ਜਿਸ ਉਪਰੰਤ ਪੁਲਸ ਮੁਲਾਜ਼ਮ ਨੇ ਉਸ ਆਟੋ ਚਾਲਕ ਨੂੰ ਆਟੋ ਸਮੇਤ ਕਬਜ਼ੇ 'ਚ ਲੈ ਕੇ ਠਾਣੇ ਲੈ ਗਏ ਅਤੇ ਜਾਂਚ ਸ਼ੁਰੂ ਕੀਤੀ ਗਈ। ਉੱਥੇ ਮੌਜੂਦ ਲੋਕਾਂ 'ਚ ਇਹ ਚਰਚਾ ਸੀ ਕਿ ਪਤਾ ਨਹੀਂ ਇੰਝ ਕਿੰਨੇ ਕੁ ਪਾਸ ਮਾਰਕਿਟ ਕਮੇਟੀ ਦੇ ਅੰਦਰਲੇ ਕਰਮਚਾਰੀਆਂ ਤੇ ਬਿਨਾਂ ਸੈਕਟਰੀ ਦੀ ਮਨਜ਼ੂਰੀ ਤੋਂ ਆਪਣੇ ਪੱਧਰ ਤੇ ਹੀ ਜਾਰੀ ਕੀਤੇ ਹੋਏ ਹਨ।ਜਾਂਚ ਦੌਰਾਨ ਘਪਲੇਬਾਜ਼ੀ ਤੇ ਮਨਮਰਜੀ ਨਾਲ ਕਰਫ਼ਿਊ ਪਾਸ ਜਾਰੀ ਕਰਨ ਸਬੰਧੀ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।

ਇਹ ਵੀ ਪੜ੍ਹੋ: ਕੋਰੋਨਾ: ਕਣਕ ਖਰੀਦ ਕਾਰਨ ਪੰਜਾਬ ਪੁਲਸ ਪੂਰੀ ਤਰ੍ਹਾਂ ਚੌਕਸ, ਮੰਡੀਆਂ 'ਚ 8620 ਜਵਾਨ ਤਾਇਨਾਤ : ਡੀ. ਜੀ. ਪੀ.


author

Shyna

Content Editor

Related News