ਲੁਧਿਆਣਾ ਦੇ ਢਾਈ ਸਾਲ ਦੇ ਬੱਚੇ ਨੂੰ ਅਗਵਾ ਕਰਨ ਵਾਲੇ ਕਾਬੂ, ਹੋਇਆ ਵੱਡਾ ਖ਼ੁਲਾਸਾ
Friday, Dec 04, 2020 - 04:39 PM (IST)
ਮੋਗਾ (ਵਿਪਨ) : ਮੋਗਾ ਪੁਲਸ ਨੂੰ ਇਕ ਫ਼ਿਰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਜਾਣਕਾਰੀ ਮੁਤਾਬਕ ਥੋੜ੍ਹੇ ਦਿਨ ਪਹਿਲਾਂ ਲੁਧਿਆਣਾ ਦੇ ਕਾਰੋਬਾਰੀ ਦੇ ਪੁੱਤ ਨੂੰ ਉਨ੍ਹਾਂ ਦੇ ਡਰਾਈਵਰ ਨੇ ਅਗਵਾ ਕਰ ਲਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਮੁਸ਼ਤੈਦੀ ਦਿਖਾਉਂਦੇ ਹੋਏ 24 ਘੰਟਿਆਂ 'ਚ ਸਹੀ ਸਲਾਮਤ ਬੱਚੇ ਨੂੰ ਬਰਾਮਦ ਕਰ ਲਿਆ ਸੀ ਅਤੇ ਅੱਜ ਦੋ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਮੌਤ ਤੋਂ ਪਹਿਲਾਂ ਲਈ ਜ਼ਿੰਦਗੀ ਦੀ ਆਖ਼ਰੀ ਸੈਲਫ਼ੀ, ਡਿਲਿਵਰੀ ਵਾਲੇ ਦਿਨ ਹੋਇਆ ਪੋਸਟਮਾਰਟਮ
ਅਗਵਾ ਲਈਆਂ ਵਰਤੀਆਂ ਗਈਆਂ ਗੱਡੀਆਂ ਵੀ ਬਾਰਮਦ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਗਾ ਜ਼ਿਲ੍ਹੇ ਦੇ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਦੋਵੇਂ ਅਗਵਾਕਾਰ ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਦੋਵਾਂ 'ਤੇ ਬਾਹਰੀ ਰਾਜਾਂ 'ਚ ਵੀ ਕਈ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਪੂਰੀ ਘਟਨਾ ਨੂੰ ਕੁੱਲ 5 ਵਿਅਕਤੀਆਂ ਵਲੋਂ ਅੰਜ਼ਾਮ ਦਿੱਤਾ ਗਿਆ ਸੀ, ਜਿਨ੍ਹਾਂ 'ਚੋਂ ਦੋ ਨੂੰ ਮੋਗਾ ਪੁਲਸ ਅਤੇ ਇਕ ਨੂੰ ਲੁਧਿਆਣਾ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਦੋ ਦੋਸ਼ੀ ਅਜੇ ਵੀ ਪੁਲਸ ਦੀ ਗ੍ਰਿਫ਼ਤ 'ਚੋਂ ਬਾਹਰ ਹਨ, ਜਿਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਅਗਵਾ ਕਰਨ ਲਈ ਵਰਤੀਆਂ ਗਈਆਂ ਦੋ ਗੱਡੀਆਂ ਵੀ ਪੁਲਸ ਵਲੋਂ ਬਰਾਮਦ ਕਰ ਲਈਆਂ ਗਈਆਂ ਹਨ।
ਇਹ ਵੀ ਪੜ੍ਹੋ : ਦਰਦਨਾਕ: 7 ਫੇਰਿਆਂ ਤੋਂ ਪਹਿਲਾਂ ਲਾੜੇ ਸਮੇਤ 6 ਦੀ ਮੌਤ, ਲਾੜੀ ਲਈ ਸਜਾਏ ਘਰ 'ਚ ਰੱਖੀਆਂ ਲਾਸ਼ਾਂ (ਤਸਵੀਰਾਂ)
ਮੁੱਖ ਦੋਸ਼ੀ ਦਾ ਵੱਡਾ ਖ਼ੁਲਾਸਾ
ਦੂਜੇ ਪਾਸੇ ਮੁੱਖ ਦੋਸ਼ੀ ਡਰਾਈਵਰ ਨੇ ਵੱਡਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਕਾਰੋਬਾਰੀ ਪੰਕਜ ਗੁਪਤਾ ਨੂੰ ਅਗਵਾ ਕਰਨਾ ਚਾਹੁੰਦਾ ਸੀ ਪਰ ਗੱਲ ਨਾ ਬਣਦੀ ਵੇਖ ਉਸ ਦੇ ਪੁੱਤ ਨੂੰ ਅਗਵਾ ਕਰ ਲਿਆ। ਇਸ ਲਈ ਉਸ ਨੇ 4 ਕਰੋੜ ਦੀ ਫ਼ਿਰੌਤੀ ਮੰਗੀ। ਉਨ੍ਹਾਂ ਕਿਹਾ ਕਿ ਇਕ ਰਾਤ ਅਸੀਂ ਬੱਚੇ ਨੂੰ ਫ਼ਿਰੋਜ਼ਪੁਰ ਦੇ ਕਸਬਾ ਜ਼ੀਰਾ 'ਚ ਰੱਖਿਆ ਸੀ।