ਮੋਗਾ ਦੀ ਧੀ ਨੇ ਕੈਨੇਡਾ 'ਚ ਗੱਡੇ ਝੰਡੇ, ਪੁਲਸ ਮਹਿਕਮੇ 'ਚ ਦੇਵੇਗੀ ਆਪਣੀਆਂ ਸੇਵਾਵਾਂ

08/26/2020 6:30:31 PM

ਮੋਗਾ (ਵਿਪਨ ਓਕਾਰਾ): ਘਰ 'ਚ ਪੁੱਤਰ ਪੈਦਾ ਕਰਨ ਦੀ ਚਾਹਤ 'ਚ ਕਈ ਪਰਿਵਾਰ ਪੇਟ 'ਚ ਹੀ ਧੀਆਂ ਦਾ ਕਤਲ ਕਰਵਾ ਦਿੰਦੇ ਹਨ ਕਿਉਂਕਿ ਪੁੱਤਰ ਦੀ ਚਾਹਤ ਹੁੰਦੀ ਹੈ ਅਤੇ ਉਮੀਦ ਕਰਦੇ ਹਨ ਕਿ ਘਰ 'ਚ ਜੇਕਰ ਪੁੱਤਰ ਹੋਵੇਗਾ ਤਾਂ ਉਹ ਘਰ ਦਾ ਨਾਂ ਰੋਸ਼ਨ ਕਰੇਗਾ ਅਤੇ ਅੱਗੇ ਵੰਸ਼ ਵਧਾਏਗਾ ਪਰ ਇਹ ਨਹੀਂ ਸੋਚਦੇ ਕਿ ਧੀਆਂ 2 ਕੁੱਲਾਂ ਦਾ ਨਾਂ ਰੋਸ਼ਨ ਕਰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਮੋਗਾ ਜ਼ਿਲ੍ਹਾ ਦੇ ਪਿੰਡ ਦੋਧਰ ਦਾ ਸਾਹਮਣੇ ਆਇਆ ਹੈ, ਜਿੱਥੇ ਦੋਧਰ ਦੇ ਮਾਸਟਰ ਹਰਚੰਦ ਸਿੰਘ ਦੀ ਧੀ ਪਰਮਦੀਪ ਕੌਰ ਨੇ ਵਿਆਹ ਕਰਵਾ ਕੇ 2003 'ਚ ਪੜ੍ਹਾਈ ਕਰਨ ਲਈ ਕੈਨੇਡਾ ਗਈ, ਜਿੱਥੇ ਉਸ ਨੇ ਆਪਣੇ ਪੜ੍ਹਾਈ ਦੇ ਨਾਲ-ਨਾਲ ਪਹਿਲਾਂ ਬੈਕਰੀ, ਫਿਰ ਬੈਂਕ ਅਤੇ ਏ.ਟੀ.ਐੱਮ. 'ਚ ਨੌਕਰੀ ਕੀਤੀ ਅਤੇ ਨਾਲ ਹੀ ਨਾਲ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਅੱਜ ਉਹ ਕੈਨੇਡਾ ਦੀ ਪੁਲਸ 'ਚ ਇਕ ਪੁਲਸ ਕਰਮਚਾਰੀ ਦੇ ਤੌਰ 'ਤੇ ਚੁਣੀ ਗਈ ਹੈ, ਜਿਸ ਨੂੰ ਲੈ ਕੇ ਅੱਜ ਉਸ ਦੇ ਪਰਿਵਾਰ 'ਚ ਖ਼ੁਸ਼ੀ ਦਾ ਮਾਹੌਲ ਹੈ।

ਇਹ ਵੀ ਪੜ੍ਹੋ:  ਪੰਜਾਬ 'ਚ ਕੋਰੋਨਾ ਬਲਾਸਟ, 23 ਵਿਧਾਇਕ ਆਏ ਪਾਜ਼ੇਟਿਵ

PunjabKesari

ਉੱਥੇ ਹੀ ਪਰਿਵਾਰ ਵਾਲਿਆਂ ਨੂੰ ਪਿੰਡ ਵਾਸੀ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਵਧਾਈ ਦੇਣ ਆ ਰਹੇ ਹਨ। ਪਰਮਦੀਪ ਦੀ ਮਾਤਾ ਵਲੋਂ ਸਭ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ, ਉੱਥੇ ਇਕ ਮੌਕੇ ਪਰਮਦੀਪ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਘਰ 'ਚ ਖ਼ੁਸ਼ੀ ਦਾ ਮਾਹੌਲ ਹੈ। ਅੱਜ ਉਨ੍ਹਾਂ ਦੀ ਧੀ ਇਸ ਮੁਕਾਮ 'ਤੇ ਪਹੁੰਚੀ ਅਤੇ ਉਸ ਨੇ ਆਪਣੇ ਮੋਗਾ ਦਾ ਹੀ ਨਹੀਂ ਸਗੋਂ ਪੰਜਾਬ ਅਤੇ ਦੇਸ਼ ਦਾ ਨਾਂ ਵੀ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਰਮਦੀਪ ਨੂੰ ਬਚਪਨ ਤੋਂ ਹੀ ਫੌਜ 'ਚ ਭਰਤੀ ਹੋਣ ਦਾ ਸ਼ੌਕ ਸੀ ਅਤੇ ਉਹ ਖੇਡਾਂ 'ਚ ਖੂਬ ਅੱਗੇ ਰਹੀ ਅਤੇ ਪੜ੍ਹਾਈ 'ਚ ਹਰ ਕਲਾਸ 'ਚ ਵਧੀਆ ਨੰਬਰ ਲੈ ਕੇ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਉਸ ਦੀ ਲਗਨ ਅਤੇ ਮਿਹਨਤ ਦੇ ਕਾਰਨ ਹੀ ਉਹ ਅੱਜ ਇਸ ਮੁਕਾਮ ਤੱਕ ਪਹੁੰਚੀ ਹੈ ਅਤੇ ਸਹੁਰੇ ਅਤੇ ਪੇਕੇ ਦੋਵਾਂ ਦਾ ਨਾਂ ਰੋਸ਼ਨ ਕਰ ਰਹੀ ਹੈ।

ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰਿਆ ਫਾਜ਼ਿਲਕਾ ਦਾ ਐੱਸ. ਐੱਚ.ਓ.,SSP ਦੀ ਗੁਰੂ ਨਾਨਕ ਦੇਵ ਜੀ ਨਾਲ ਕੀਤੀ ਤੁਲਨਾ


Shyna

Content Editor

Related News