ਮੋਗਾ: ਨੀਹਾਂ ਦੀ ਖੁਦਾਈ ਦੌਰਾਨ ਮਿਲੀ ਬੰਬਨੁਮਾ ਚੀਜ਼

Friday, Feb 14, 2020 - 01:55 PM (IST)

ਮੋਗਾ: ਨੀਹਾਂ ਦੀ ਖੁਦਾਈ ਦੌਰਾਨ ਮਿਲੀ ਬੰਬਨੁਮਾ ਚੀਜ਼

ਮੋਗਾ (ਗੋਪੀ ਰਾਊਕੇ): ਮੋਗਾ ਦੇ ਪਿੰਡ ਰਾਮੂੰਵਾਲਾ ਨਵਾਂ ਦੇ ਇੱਕ ਘਰ 'ਚੋਂ ਨੀਹਾਂ ਦੀ ਖੁਦਾਈ ਕਰਦੇ ਸਮੇਂ ਇਕ ਘਰ 'ਚੋਂ ਬੰਬ ਨੁਮਾ ਚੀਜ ਮਿਲੀ ਹੈ। ਜਾਣਕਾਰੀ ਅਨੁਸਾਰ ਮਿਲਵੰਤ ਸਿੰਘ ਪੁੱਤਰ ਸਾਧੂ ਸਿੰਘ ਆਪਣਾ ਨਵਾਂ ਮਕਾਨ ਬਣਾਉਣ ਲਈ ਪੁਰਾਣੇ ਕਮਰਿਆਂ ਦੀ ਢੋਆ-ਢੁਹਾਈ ਕਰ ਰਿਹਾ ਸੀ ਤਾਂ ਮਜਦੂਰ ਜਦੋਂ ਪੁਰਾਣੀ ਕੰਧ ਦੀ ਨੀਂਹ ਪੁੱਟ ਰਹੇ ਸਨ ਤਾਂ ਲੋਹੇ ਦੀ ਬੰਬ ਨੁਮਾ ਚੀਜ ਮਿਲੀ।  ਉਨ੍ਹਾਂ ਨੇ ਪਿੰਡ ਦੇ ਹੀ ਮੁਲਾਜ਼ਮ ਇਕਬਾਲ ਸਿੰਘ ਨੂੰ ਸੱਦਿਆ ਤਾਂ ਉਸ ਨੇ ਘਰਦਿਆਂ ਨੂੰ ਇਸ ਦੀ ਸੂਚਨਾ ਦੇਣ ਲਈ ਥਾਣੇ ਜਾਣ ਨੂੰ ਕਿਹਾ।

PunjabKesari

ਉਨ੍ਹਾਂ ਵਲੋਂ ਥਾਣਾ ਮਹਿਣਾ ਜਾ ਕੇ ਇਸ ਦੀ ਸੂਚਨਾ ਦਿੱਤੀ ਤਾਂ ਤੁਰੰਤ ਹੀ ਐੱਸ.ਐੱਚ ਓ. ਜਸਵਿੰਦਰ ਸਿੰਘ ਮੌਕੇ ਤੇ ਪਹੁੰਚੇ ਤੇ ਸਾਰੀ ਸੂਚਨਾ ਡੀ.ਐੱਸ.ਪੀ. ਧਰਮਕੋਟ ਨੂੰ ਦਿੱਤੀ ਤਾਂ ਡੀ.ਐਸ.ਪੀ ਯਾਦਵਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਇਸ ਨੂੰ ਪਿੰਡ ਦੇ ਬਾਹਰਵਾਰ ਬਣੀ ਸੇਮ ਕੋਲ ਰਖਵਾ ਕੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆ ਦਿੱਤਾ ਹੈ।


author

Shyna

Content Editor

Related News