ਮੋਗਾ: ਅਡਾਨੀ ਗਰੁੱਪ ਦੀ ਕਣਕ ਨਾਲ ਭਰੀ ਮਾਲ ਗੱਡੀ ਰੋਕਣ ਨੂੰ ਲੈ ਕੇ ਕਿਸਾਨ ਆਗੂਆਂ ''ਚ ਮਤਭੇਦ
Saturday, Feb 27, 2021 - 06:49 PM (IST)
ਮੋਗਾ (ਗੋਪੀ ਰਾਊਕੇ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਵਿਰੋਧ ’ਚ ਕਿਸਾਨਾਂ ਵਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਆਗੂਆਂ ਵਲੋਂ ਲਾਮਬੰਦ ਕੀਤਾ ਜਾ ਰਿਹਾ ਹੈ। ਅੱਜ ਅਡਾਨੀ ਗਰੁੱਪ ਦੀ ਕਣਕ ਨਾਲ ਭਰੀ ਮਾਲ ਗੱਡੀ ਨੂੰ ਡਗਰੂ ਰੇਲਵੇ ਸਟੇਸ਼ਨ ’ਤੇ ਰੋਕ ਦਿੱਤਾ ਗਿਆ, ਉਥੇ ਆਗੂਆਂ ਨੇ ਦੱਸਿਆ ਕਿ ਅਸੀਂ ਇਸ ਦੀ ਜਾਣਕਾਰੀ ਸੰਘਰਸ਼ ਕਮੇਟੀ ਨੂੰ ਭੇਜ ਦਿੱਤੀ ਹੈ ਅਤੇ ਜੋ ਉਨ੍ਹਾਂ ਦਾ ਹੁਕਮ ਆਏਗਾ ਉਸ ਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ ਬਰਨਾਲਾ ’ਚ 22 ਸਾਲਾ ਕੁੜੀ ਨਾਲ 8 ਮਹੀਨਿਆਂ ਤੱਕ ਹੁੰਦਾ ਰਿਹੈ ਜਬਰ-ਜ਼ਿਨਾਹ, 3 ਥਾਣੇਦਾਰ ਸਸਪੈਂਡ
ਸਰੋਜ ਪਲਾਂਟ ’ਚੋਂ ਬਾਹਰ ਨਿਕਲੇ ਕਣਕ ਦੀ ਭਰੀ ਮਾਲ ਗੱਡੀ ਨੂੰ ਰੁਕਣ ਸਮੇਂ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ਅਡਾਨੀ ਦੇ ਸੇਲਜ਼ ਪਲਾਂਟਾਂ ’ਚੋਂ ਗੱਡੀਆਂ ਦਾ ਭਰ ਕੇ ਜਾਣਾ ਏਕਤਾ ਉਗਰਾਹਾਂ ਦੀ ਮਿਲੀ ਭੁਗਤ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਗਿਲਾਨੀ ਐਗਰੋ ਦੇ ਬਾਹਰ ਏਕਤਾ ਉਗਰਾਹਾਂ ਵੱਲੋਂ ਧਰਨੇ ਲਗਾਉਣ ਦਾ ਕੀ ਫਾਇਦਾ ਜੇਕਰ ਇੱਥੋਂ ਗੱਡੀਆਂ ਭਰ ਕੇ ਹੀ ਬਾਹਰ ਜਾਣੀਆਂ ਹਨ। ਉਧਰ ਦੂਸਰੇ ਪਾਸੇ ਜਦੋਂ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਬਲੌਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਿਯਮਿਤ ਕਾਰਪੋਰੇਟ ਘਰਾਣਿਆਂ ਅਤੇ ਹੋਰ ਪਲਾਂਟਾਂ ’ਚੋਂ ਮਾਲ ਗੱਡੀ ਦੇ ਲੰਘਣ ਦੀ ਇਜਾਜ਼ਤ ਗਵਰਧਨ ਛੱਡ ਗਏ, ਪਰ ਕਮੇਟੀ ਵਲੋਂ ਦਿੱਤੇ ਗਏ।
ਇਹ ਵੀ ਪੜ੍ਹੋ: ਨੌਜਵਾਨ ਨੇ ਕੈਨੇਡਾ ਦੇ ਚਾਅ 'ਚ ਖ਼ਰਚ ਦਿੱਤੇ 36 ਲੱਖ ਪਰ ਹਰਮਨਪ੍ਰੀਤ ਨੇ ਪਹੁੰਚਦਿਆਂ ਹੀ ਤੋੜੀਆਂ 'ਪ੍ਰੀਤਾਂ'
ਉਨ੍ਹਾਂ ਕਿਹਾ ਕਿ ਸਾਡੇ ਧਰਨੇ ਲਗਾਉਣਾ ਇਕੋ-ਇਕ ਮਤਲਬ ਹੈ ਕਿ ਜੋ ਮਾਲ ਇਥੇ ਪਿਆ ਉਹ ਲਿਜਾਇਆ ਜਾ ਸਕਦਾ ਹੈ, ਪਰ ਨਵੀਂ ਕਣਕ ਇਸ ਸਾਇਲੋ ਪਲਾਂਟ ਵਿਚ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜੋ ਅੱਜ ਉੱਠ ਕੇ ਰੇਲਾਂ ਰੋਕ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਭੰਡ ਰਹੇ ਹਨ, ਉਨ੍ਹਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਇਹ ਮਾਲ ਗੱਡੀਆਂ ਤਾਂ ਦੋ ਮਹੀਨਿਆਂ ਤੋਂ ਚੱਲ ਰਹੀਆਂ ਹਨ ਕੀ ਉਦੋਂ ਕ੍ਰਾਂਤੀਕਾਰੀ ਯੂਨੀਅਨਾਂ ਦੇ ਆਗੂ ਸੁੱਤੇ ਪਏ ਸੀ।
ਇਹ ਵੀ ਪੜ੍ਹੋ ਹਰਭਜਨ ਮਾਨ ਨੇ ਸਾਂਝੀ ਕੀਤੀ ਸਰਦੂਲ ਸਿਕੰਦਰ ਨਾਲ ਅਭੁੱਲ ਯਾਦ, ਕਿਹਾ ‘ਯਾਦਾਂ ਰਹਿ ਜਾਣਗੀਆਂ’