ਮਿਡ-ਡੇ-ਮੀਲ ਕੁੱਕਾਂ ਅਤੇ ਮਗਨਰੇਗਾ ਵਰਕਰਾਂ ਦੀਆਂ ਹੱਕੀ ਮੰਗਾਂ ਨੂੰ ਸੈਂਟਰ ਤੋਂ ਜਲਦ ਹੀ ਲਾਗੂ ਕਰਵਾਵਾਗਾਂ : ਚਿੰਡਾਲੀਆਂ

Monday, Apr 08, 2019 - 04:04 AM (IST)

ਮਿਡ-ਡੇ-ਮੀਲ ਕੁੱਕਾਂ ਅਤੇ ਮਗਨਰੇਗਾ ਵਰਕਰਾਂ ਦੀਆਂ ਹੱਕੀ ਮੰਗਾਂ ਨੂੰ ਸੈਂਟਰ ਤੋਂ ਜਲਦ ਹੀ ਲਾਗੂ ਕਰਵਾਵਾਗਾਂ : ਚਿੰਡਾਲੀਆਂ
ਮੋਗਾ (ਗੋਪੀ ਰਾਊਕੇ, ਬਿੰਦਾ)-ਮਿਡ-ਡੇ-ਮੀਲ ਕੁੱਕ ਯੂਨੀਅਨ ਅਤੇ ਮਗਨਰੇਗਾ ਮਜ਼ਦੂਰਾਂ ਦੀ ਇਕ ਸਾਂਝੀ ਮੀਟਿੰਗ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਇੰਟਕ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਰਮਚੰਦ ਚਿੰਡਾਲੀਆਂ ਨੇ ਦੱਸਿਆ ਕਿ ਮਿਡ-ਡੇ-ਮਿਲ ਕੁੱਕਾਂ ਦੀਆਂ ਤਨਖਾਹਾਂ ਸਬੰਧੀ ਵਾਧਾ ਅਤੇ 12 ਮਹੀਨੇ ਦੀ ਤਨਖਾਹ ਲਈ ਜੋ ਸੈਕਟਰੀ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਦੇ ਨਾਲ ਟੇਬਲ ਟਾਕ 5 ਫਰਵਰੀ ਨੂੰ ਡਿਸਕਸ ’ਚ ਫੈਸਲਾ ਕੀਤਾ ਗਿਆ ਕਿ ਤਨਖਾਹਾਂ ਦੇ ਵਾਧੇ ਸਬੰਧੀ ਜੋ ਤੱਥਾ ਦੇ ਆਧਾਰ ’ਤੇ ਸਬੂਤ ਯੂਨੀਅਨ ਵੱਲੋਂ ਦਿੱਤਾ ਜਾਵੇਗਾ ਤਾਂ ਕੁੱਕਾਂ ਦੀ ਤਨਖਾਹਾਂ ’ਚ ਵਾਧਾ ਕਰ ਦਿੱਤਾ ਜਾਵੇਗਾ, ਫਿਰ ਵੀ ਐਲੀਮੈਂਟਰੀ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਵਲੋਂ ਤਨਖਾਹ ’ਚ ਵਾਧਾ ਕਰਨ ਲਈ ਰਿਪੋਰਟ ਫਾਇਨੈਂਸ ਡਿਪਾਰਟਮੈਂਟ ਨੂੰ ਭੇਜ ਦਿੱਤੀ ਗਈ ਹੈ। ਇਸ ਤਰ੍ਹਾਂ ਹੀ ਮਗਨਰੇਗਾ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਜਿਵੇਂ ਕਿ 365 ਦਿਨ ਦਾ ਰੁਜ਼ਗਾਰ, 350 ਰੁਪਏ ਦਿਹਾਡ਼ੀ ਅਤੇ ਮਗਨਰੇਗਾ ਕੰਮ ’ਚ ਸਿੱਧੀ ਤਨਖਾਹ ਅਤੇ ਸਰਪੰਚਾਂ ਦੀ ਵਿਚੋਲਗੀ ਨੂੰ ਦੂਰ ਕਰਨ ਲਈ ਪਹਿਲਾ ਲੇਬਰ ਵਿਭਾਗ ਦੇ ਮੰਤਰੀ ਨੂੰ ਮਿਲਿਆ ਜਾਵੇਗਾ। ਚਿੰਡਾਲੀਆਂ ਨੇ ਦੱਸਿਆ ਕਿ ਲਾਭਪਾਤਰੀ ਕਾਰਡ, ਪ੍ਰਧਾਨ ਮੰਤਰੀ ਯੋਜਨਾਂ, ਜੀਵਨ ਜਯੋਤੀ ਅਤੇ ਅਟੱਲ ਪੈਨਸ਼ਨ ਸਕੀਮ ਨੂੰ ਦੋਨੋਂ ਜਥੇਬੰਦੀਆਂ ’ਚ ਲਾਗੂ ਕਰਵਾਉਣ ਲਈ ਪੂਰੇ ਯਤਨ ਕੀਤੇ ਜਾ ਰਹੇ ਹੈ, ਜੇਕਰ ਕਿਸੇ ਵੀ ਵਰਕਰ ਵਲੋਂ 12 ਰੁਪਏ 330 ਰੁਪਏ ਵਾਲਾ ਬੀਮਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨਾ ਕਰਵਾਏ ਗਏ ਤਾਂ ਕਿਸੇ ਵੀ ਵਕਤ ਕੋਈ ਹਾਦਸਾ ਬੀਤਨ ’ਤੇ ਕੋਈ ਲਾਭ ਨਹੀਂ ਮਿਲੇਗਾ ਅਤੇ ਉਸ ਕੁੱਕ ਨੂੰ ਮਹਿਕਮੇ ਵਲੋਂ ਹਟਾਇਆ ਵੀ ਜਾ ਸਕਦਾ ਹੈ। ਇਸ ਮੌਕੇ ਜ਼ਿਲਾ ਮਗਨਰੇਗਾ ਪ੍ਰਧਾਨ ਪਰਮਿੰਦਰ ਸਹੋਤਾ, ਮੀਤ ਪ੍ਰਧਾਨ ਦਲਜੀਤ ਕੌਰ, ਕੈਸ਼ੀਅਰ ਗਗਨਦੀਪ ਕੌਰ ਰੋਡੇ, ਦਲਜੀਤ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ, ਕੁਲਦੀਪ ਕੌਰ, ਗੁਰਜੀਤ ਕੌਰ, ਦਲਜੀਤ ਕੌਰ, ਕੁਲਵਿੰਦਰ ਕੌਰ, ਕਿਰਨ ਕੌਰ, ਸੁਖਵੰਤ ਕੌਰ, ਗੁਰਮੀਤ ਕੌਰ, ਵੀਰਪਾਲ ਕੌਰ, ਸ਼ਰਨਜੀਤ ਕੌਰ, ਮੰਜੂ, ਦਵਿੰਦਰ ਸਿੰਘ ਪ੍ਰਧਾਨ ਤੁਡ਼ੀ ਛਿਲਕਾ ਯੂਨੀਅਨ ਤੇ ਸੰਤੋਖ ਸਿੰਘ ਘਾਲੀ ਆਦਿ ਹਾਜ਼ਰ ਸਨ।

Related News