ਅਕਾਲੀ ਸਰਕਾਰ ਸਮੇਂ ਲੋਕ ਹਰ ਸਹੂਲਤਾਂ ਤੋਂ ਵਾਂਝੇ ਰਹੇ : ਵਿਧਾਇਕ ਬਰਾੜ
Tuesday, Apr 02, 2019 - 04:15 AM (IST)

ਮੋਗਾ (ਰਾਕੇਸ਼)-ਵਿਧਾਇਕ ਦਰਸ਼ਨ ਸਿੰਘ ਬਰਾਡ਼ ਨੇ ਵਰਕਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਵਿਕਾਸ ਕਾਰਜਾਂ ਪ੍ਰਤੀ ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋਡ਼ਾਂ ਸੁਣਨ ਲਈ 15 ਵਾਰਡਾਂ ਅੰਦਰ ਜਾ ਰਹੇ ਹਾਂ ਤਾਂ ਕਿ ਚੋਣਾਂ ਤੋਂ ਬਾਅਦ ਹਰ ਮੁਹੱਲੇ ਦੇ ਵਿਕਾਸ ਲਈ ਕੌਂਸਲ ਤੋਂ ਫੰਡ ਮੁਹੱਈਆ ਕਰਵਾਏ ਜਾ ਸਕਣ। ਉਨ੍ਹਾਂ ਕਿਹਾ ਕਿ ਆਉਂਦੇ ਇਕ ਸਾਲ ਅੰਦਰ ਕੋਈ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ, ਜਿਸ ਲਈ ਕੌਂਸਲਰ ਪੂਰੀ ਦਿਲਚਸਪੀ ਨਾਲ ਵਿਕਾਸ ਦੇ ਕੰਮ ਕਰਵਾਉਣਗੇ ਕਿਉਂਕਿ ਅਕਾਲੀ ਸਰਕਾਰ ਸਮੇਂ ਲੋਕ ਹਰ ਸਹੂਲਤਾਂ ਤੋਂ ਵਾਂਝੇ ਰਹੇ ਹਨ ਅਤੇ ਸਭ ਤੋਂ ਵੱਧ ਨੁਕਸਾਨ ਸ਼ਹਿਰ ਦਾ ਸੀਵਰੇਜ ਨੇ ਕੀਤਾ ਹੈ ਕਿਉਂਕਿ ਨਾ ਤਾਂ ਸੀਵਰੇਜ ਚਾਲੂ ਹੋਇਆ ਅਤੇ ਨਾ ਹੀ ਛੱਪਡ਼ਾਂ ਦੇ ਪਾਣੀ ਦੀ ਨਿਕਾਸੀ ਹੋ ਸਕੀ ਹੈ। ਅਕਾਲੀ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਦਿਲਚਸਪੀ ਨਾਲ ਨਾ ਕਰਵਾਉਣ ਕਰ ਕੇ ਪਿੰਡਾਂ ਦੀ ਚਿੰਤਾਜਨਕ ਹਾਲਤ ਬਣੀ ਰਹੀ, ਇਥੋਂ ਤੱਕ ਕਿ ਅਕਾਲੀ ਗਲੀਆਂ-ਨਾਲੀਆਂ ਵੀ ਪੱਕੀਆਂ ਨਹੀਂ ਕਰਵਾ ਸਕੇ। ਵਿਧਾਇਕ ਨੇ ਕਿਹਾ ਕਿ ਹਲਕੇ ਅੰਦਰ ‘ਆਪ’ ਪਾਰਟੀ, ਖਹਿਰਾ ਧਡ਼ੇ ਦਾ ਕੋਈ ਵਜੂਦ ਨਹੀਂ ਹੈ ਕਿਉਂਕਿ ਲੋਕ ਤਾਂ ਪਿਛਲੀ ਵਾਰ ਇਨ੍ਹਾਂ ਨੂੰ ਪਹਿਲਾਂ ਹੀ ਵੋਟਾਂ ਪਾ ਕੇ ਪਛਤਾ ਰਹੇ ਹਨ, ਇਸ ਲਈ ਲੋਕ ਪੂਰੀ ਤਰ੍ਹਾਂ ਕੈਪਟਨ ਸਰਕਾਰ ਨਾਲ ਖਡ਼੍ਹੇ ਹਨ ਅਤੇ ਲੋਕ ਸਭਾ ਸੀਟ ’ਤੇ ਕਾਂਗਰਸ ਉਮੀਦਵਾਰ ਨੂੰ ਹਰ ਹੀਲੇ ਜਿਤਾ ਕੇ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨਗੇ ਤਾਂ ਕਿ ਦੇਸ਼ ਨੂੰ ਭਾਜਪਾ ਤੋਂ ਬਚਾਇਆ ਜਾ ਸਕੇ। ਇਸ ਮੌਕੇ ਨਰ ਸਿੰਘ ਬਰਾਡ਼ ਕੌਂਸਲਰ, ਅਜੇ ਗਰਗ, ਰਿੰਕੂ ਕੁਮਾਰ, ਬਿੱਟੂ ਮਿੱਤਲ, ਗੁਰਦੀਪ ਬਰਾਡ਼, ਜਗਸੀਰ ਕਾਲੇਕੇ, ਜੰਗੀਰ ਸਿੰਘ ਬਰਾਡ਼, ਸੁਭਾਸ਼ ਗੋਇਲ, ਰਵੀਤਾ ਸ਼ਾਹੀ ਕੌਂਸਲਰ, ਜਗਸੀਰ ਜੱਗਾ, ਗੁਰਮੁੱਖ ਸਿੰਘ, ਦੀਪਾ ਅਰੋਡ਼ਾ, ਸ਼ਸ਼ੀ ਗਰਗ, ਸੰਨੀ ਸਿੰਗਲਾ, ਵੇਦ ਪ੍ਰਕਾਸ਼ ਤਨੇਜਾ, ਨਰੇਸ਼ ਜੈਦਕਾ, ਸੁਖਦੇਵ ਸਿੰਘ ਆਡ਼੍ਹਤੀ, ਜਗਰੂਪ ਸਿੰਘ ਗੋਦਾਰਾਂ, ਚਮਨ ਲਾਲ ਤੇ ਹੋਰ ਸ਼ਾਮਲ ਸਨ।