ਮੰਗਾਂ ਸਬੰਧੀ ਪੰਜਾਬ ਸਟੂਡੈਂਟਸ ਯੂਨੀਅਨ ਨੇ ਪ੍ਰਗਟਾਇਆ ਰੋਸ

Thursday, Mar 28, 2019 - 03:26 AM (IST)

ਮੰਗਾਂ ਸਬੰਧੀ ਪੰਜਾਬ ਸਟੂਡੈਂਟਸ ਯੂਨੀਅਨ ਨੇ ਪ੍ਰਗਟਾਇਆ ਰੋਸ
ਮੋਗਾ (ਗੋਪੀ ਰਾਊਕੇ)-ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਡੀ. ਐੱਮ ਕਾਲਜ ਮੋਗਾ ਵਿਖੇ ਕਾਲਜ ਪੱਧਰ ਦੀਆਂ ਮੰਗਾਂ ਨੂੰ ਲੈ ਕੇ ਕਾਲਜ ਮੈਨੇਜਮੈਂਟ ਵੱਲੋਂ ਕੁਝ ਨਾ ਕੀਤੇ ਜਾਣ ’ਤੇ ਅੱਜ ਗੱਤੇ ਦੇ ਡਸਟਬਿਨ ਕਾਲਜ ਕਮੇਟੀ ਪ੍ਰਧਾਨ ਡਿੰਪਲ ਰਾਣਾ ਦੀ ਅਗਵਾਈ ਹੇਠ ਬਣਾ ਕੇ ਪੂਰੇ ਕਾਲਜ ’ਚ ਰੱਖੇ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਜਿਵੇਂ ਕਿ ਲਡ਼ਕਿਆਂ ਲਈ ਸਾਫ਼ ਅਤੇ ਵਧੀਆ ਬਾਥਰੂਮ, ਬੀ.ਐੱਸ.ਸੀ. ਦੇ ਵਿਦਿਆਰਥੀਆਂ ਦੇ ਲੈਕਚਰਾਂ ’ਚ ਪੰਦਰਾਂ ਮਿੰਟ ਦੀ ਬ੍ਰੇਕ ਅਤੇ ਲਾਇਬ੍ਰੇਰੀ ਵਿਚ ਕਿਤਾਬਾਂ ਪੂਰੀਆਂ ਨਾ ਹੋਣਾ ਆਦਿ ਹਨ ਪਰ ਕਾਲਜ ਦੀ ਮੈਨੇਜਮੈਂਟ ਵੱਲੋਂ ਇਨ੍ਹਾਂ ਮੰਗ ਵੱਲ ਬਿਲਕੁੱਲ ਧਿਆਨ ਨਹੀਂ ਦਿੱਤਾ ਜਾਂਦਾ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲਾ ਖ਼ਜ਼ਾਨਚੀ ਜਗਵੀਰ ਕੌਰ ਮੋਗਾ, ਕਾਲਜ ਕਮੇਟੀ ਖ਼ਜ਼ਾਨਚੀ ਕਰਮਜੀਤ ਕੌਰ, ਸ਼ਵੇਤਾ, ਅਨੀਤਾ, ਜਸਪਿੰਦਰ ਸਿੰਘ, ਧੀਰਜ, ਨਵਦੀਪ ਸਿੰਘ, ਇੰਦਰਪਾਲ ਸਿੰਘ, ਦਵਿੰਦਰ ਕੌਰ ਅਤੇ ਹੋਰ ਵਿਦਿਆਰਥੀ ਸ਼ਾਮਲ ਸਨ।

Related News