ਮਨਜੀਤ ਮਾਨ ਦੀ ਕਾਂਗਰਸ ’ਚ ਘਰ ਵਾਪਸੀ ’ਤੇ ਸਮਰਥਕਾਂ ’ਚ ਖੁਸ਼ੀ ਦੀ ਲਹਿਰ

Saturday, Feb 23, 2019 - 03:42 AM (IST)

ਮਨਜੀਤ ਮਾਨ ਦੀ ਕਾਂਗਰਸ ’ਚ ਘਰ ਵਾਪਸੀ ’ਤੇ ਸਮਰਥਕਾਂ ’ਚ ਖੁਸ਼ੀ ਦੀ ਲਹਿਰ
ਮੋਗਾ (ਗੋਪੀ ਰਾਊਕੇ)-ਮਨਜੀਤ ਸਿੰਘ ਮਾਨ ਦੀ ਕਾਂਗਰਸ ਪਾਰਟੀ ’ਚ ਵਾਪਸੀ ਦੀ ਖਬਰ ਜਿਵੇਂ ਹੀ ਉਨ੍ਹਾਂ ਦੇ ਸਮਰਥਕਾਂ ਅਤੇ ਹਲਕਾ ਮੋਗਾ ਦੇ ਕਾਂਗਰਸੀ ਵਰਕਰਾਂ ਨੂੰ ਮਿਲੀ ਤਾਂ ਉਨ੍ਹਾਂ ਵਿਚ ਖੁਸ਼ੀ ਦੀ ਲਹਿਰ ਦੌਡ਼ ਗਈ। ਜਦੋਂ ਮਾਨ ਚੰਡੀਗਡ਼੍ਹ ਵਿਖੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖਡ਼ ਕੋਲੋਂ ਆਸ਼ੀਰਵਾਦ ਲੈ ਕੇ ਮੋਗਾ ਪਹੁੰਚੇ ਤਾਂ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਇਸ ਮੌਕੇ ਉਨ੍ਹਾਂ ਦੇ ਸਮਰਥਕਾਂ ਨੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਅਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਸ੍ਰੀ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਅਤੇ ਕਾਮਯਾਬੀ ਲਈ ਦਿਨ-ਰਾਤ ਇਕ ਕਰ ਦੇਣਗੇ। ਕਾਂਗਰਸ ਪਾਰਟੀ ਵਲੋਂ ਜੋ ਵੀ ਡਿਊਟੀ ਉਨ੍ਹਾਂ ਨੂੰ ਦਿੱਤੀ ਜਾਵੇਗੀ, ਉਸ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ। ਇਸ ਮੌਕੇ ਜਗਰਾਜ ਸਿੰਘ ਦਾਰਾਪੁਰ ਸਾਬਕਾ ਸਰਪੰਚ, ਨਿਰੰਜਣ ਸਿੰਘ ਮੋਠਾਂਵਾਲੀ, ਜਗਜਿੰਦਰ ਬੁੱਕਣਵਾਲਾ, ਜੀਤਾ ਮੋਠਾਂਵਾਲੀ, ਮਲਕੀਤ ਮੰਡੀਰਾਂ, ਸੁਖਦੇਵ ਸਲੀਣਾ, ਰਾਜੂ ਸਹੋਤਾ ਚੇਅਰਮੈਨ ਐੱਸ. ਸੀ. ਸੈੱਲ ਕਾਂਗਰਸ, ਮਹਿੰਦਰ ਸਿੰਘ ਮਹੇਸ਼ਰੀ, ਦੀਪੂ ਸਹੋਤਾ, ਦੀਪ ਚੁੱਘਾ, ਬਲਜੀਤ ਤਾਰੇਵਾਲਾ, ਕਾਲਾ ਮਹਿਰੋਂ, ਹਰਜਿੰਦਰਪਾਲ ਡਗਰੂ, ਬਲਦੇਵ ਧੱਲੇਕੇ, ਸੱਗਡ਼ ਸਿੰਘ ਧੱਲੇਕੇ, ਅਜਮੇਰ ਡਗਰੂ, ਜਸਵੰਤ ਸੇਖੋਂ, ਗੁਰਨੈਬ ਝੰਡੇਆਣਾ, ਗੋਪੀ ਬਰਾਡ਼ ਝੰਡਿਆਣਾ, ਅਸ਼ਵਿੰਦਰ ਝੰਡੇਆਣਾ, ਦੀਪ ਬੁੱਕਣਵਾਲਾ, ਸੋਮਾ ਬੁੱਧ ਸਿੰਘ ਵਾਲਾ, ਕੁਲਵੀਰ ਕਾਲਾ, ਰਾਜਵਿੰਦਰ ਲਵਲੀ, ਅਵਤਾਰ ਸਿੰਘ ਚੋਟੀਆਂ ਕਲਾਂ, ਹਰਵਿੰਦਰ ਸੱਦਾ ਸਿੰਘ ਵਾਲਾ, ਸੁਰਜੀਤ ਕਾਲੀਏਵਾਲਾ, ਗੁਰਜੰਟ ਸਿੰਘ, ਰਿੰਕੂ ਦੌਲਤਪੁਰਾ, ਗੁਗੂ ਗਰੇਵਾਲ, ਰਣਜੀਤ ਬਰਾਡ਼, ਲਾਲ ਚੰਦ ਕੈਸ਼ੀਅਰ, ਸੁਰਿੰਦਰ ਸਿੰਘ ਸੈਕਟਰੀ, ਮੰਗੀ ਮੰਡੀਰਾ, ਰਾਜਨ ਮੋਗਾ, ਅੰਗਰੇਜ ਮੋਗਾ, ਗੁਰਪ੍ਰੀਤ ਸਿੰਘ, ਪੱਪੀ ਸੇਖੋਂ, ਹਰਵਿੰਦਰ ਭਿੰਡਰ, ਪਰਮੇਸ਼ ਸਾਫੂਵਾਲਾ, ਹੈਰੀ ਆਦਿ ਹਾਜ਼ਰ ਸਨ।

Related News