ਬੰਦਾ ਖੜ੍ਹਾ ਕਰ ਰਿਹਾ ਸੀ ਗਾਹਕ ਦੀ ਉਡੀਕ, ਉੱਤੋਂ ਪੈ ਗਈ ਰੇਡ, ਫ਼ਿਰ ਗੱਡੀ ਸਣੇ ਗਿਆ ਚੁੱਕਿਆ
Saturday, Jan 11, 2025 - 01:13 AM (IST)
ਮੋਗਾ (ਕਸ਼ਿਸ਼)- ਮੋਗਾ ਪੁਲਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸਿਕੰਜਾ ਕੱਸਿਆ ਜਾ ਰਿਹਾ ਹੈ, ਜਿਸ ਤਹਿਤ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਐਂਟੀ ਨਾਰਕੋਟਿਕ ਸੈੱਲ ਵੱਲੋਂ ਦਾਣਾ ਮੰਡੀ ਬਧਨੀ ਕਲਾਂ ਤੋਂ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ 2 ਕਿਲੋ 520 ਗ੍ਰਾਮ ਅਫੀਮ ਅਤੇ ਇੱਕ ਸਵਿਫਟ ਕਾਰ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਬਧਨੀ ਕਲਾਂ ਵਿੱਚ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਹੋਇਆਂ ਲਵਦੀਪ ਸਿੰਘ ਗਿੱਲ ਡੀ.ਐੱਸ.ਪੀ. (ਡੀ) ਨੇ ਕਿਹਾ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਠਿੰਡਾ ਦਾ ਰਹਿਣ ਵਾਲਾ ਹਰਪਾਲ ਸਿੰਘ, ਜੋ ਕਿ ਨਸ਼ੇ ਵੇਚਣ ਦਾ ਧੰਦਾ ਕਰਦਾ ਹੈ ਅਤੇ ਇਸ ਟਾਈਮ ਉਹ ਬਧਨੀ ਕਲਾਂ ਦੀ ਤਾਣਾ ਮੰਡੀ ਵਿੱਚ ਖੜ੍ਹਾ ਗਾਹਕ ਦਾ ਇੰਤਜ਼ਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ- ਰੋਜ਼ੀ-ਰੋਟੀ ਕਮਾਉਣ ਘਰੋਂ ਨਿਕਲੇ ਨੌਜਵਾਨ ਨਾਲ ਵਾਪਰ ਗਈ ਅਣਹੋਣੀ ; ਧੜ ਤੋਂ ਵੱਖ ਹੋ ਗਿਆ ਸਿਰ
ਇਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਪਹੁੰਚੀ ਅਤੇ ਸਵਿਫਟ ਕਾਰ ਦੀ ਤਲਾਸ਼ੀ ਲੈਣ ਉਪਰੰਤ ਕਾਰ 'ਚੋਂ 2 ਕਿਲੋ 520 ਗ੍ਰਾਮ ਅਫੀਮ ਬਰਾਮਦ ਕੀਤੀ ਅਤੇ ਮੌਕੇ 'ਤੇ ਹੀ ਹਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਟੀਮ ਨੇ ਉਸ ਦੀ ਕਾਰ ਨੂੰ ਵੀ ਕਬਜ਼ੇ 'ਚ ਲੈ ਲਿਆ ਹੈ ਤੇ ਥਾਣਾ ਬਧਨੀ ਕਲਾਂ ਵਿੱਚ ਹਰਪਾਲ ਸਿੰਘ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਹੁਣ ਉਸ ਨੂੰ ਅਦਾਲਤ 'ਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਫ਼ਿਰ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਹੱਡ ਚੀਰਵੀਂ ਠੰਡ ਸਕੂਲੀ ਬੱਚਿਆਂ ਲਈ ਬਣੀ 'ਆਫ਼ਤ', ਧੁੰਦ ਨੇ ਟਰੇਨਾਂ ਤੇ ਬੱਸਾਂ ਦੇ ਪਹੀਏ ਨੂੰ ਲਾਈ Brake
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e