ਬਾਬਾ ਖੇਤਰਪਾਲ ਜੀ ਦਾ ਸੱਭਿਆਚਾਰਕ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ
Friday, Feb 22, 2019 - 03:57 AM (IST)
ਮੋਗਾ (ਜ.ਬ.)-ਕਸਬੇ ਦੇ ਐੱਨ.ਆਰ.ਆਈ. ਵੀਰਾਂ ਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਧੰਨ-ਧੰਨ ਬਾਬਾ ਖੇਤਰਪਾਲ ਜੀ ਦੇ ਮੰਦਰ ਵਿਖੇ ਕਰਵਾਇਆ ਗਿਆ ਪੰਜਵਾਂ ਸਾਲਾਨਾ ਭੰਡਾਰਾ ਤੇ ਸੱਭਿਆਚਾਰਕ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਇਸ ਮੇਲੇ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕਸਬੇ ਦੇ ਉੱਘੇ ਸਮਾਜ ਸੇਵੀ ਸਤੀਸ਼ ਬਾਂਸਲ ਵਲੋਂ ਰਿਬਨ ਕੱਟਣ ਦੀ ਰਸਮ ਅਦਾ ਕਰਨ ਤੋਂ ਬਾਅਦ ਮੇਲੇ ਦੀ ਸ਼ੁਰੂਆਤ ਕੀਤੀ ਗਈ। ਮੇਲੇ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਕਸਬੇ ਦੇ ਜੰਮਪਲ ਤੇ ਪੰਜਾਬ ਦੇ ਮਸ਼ਹੂਰ ਐਂਕਰ ਜਸਵਿੰਦਰ ਸਿੰਘ ਕਾਕਾ ਵਲੋਂ ਬਾਖੂਬੀ ਨਿਭਾਈ ਗਈ। ਮੇਲੇ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਰਾਏ ਜੁਝਾਰ ਤੇ ਬੀਬਾ ਅਰਸ਼ ਖਾਨ ਦੀ ਜੋਡ਼ੀ ਨੇ ਆਪਣੀ ਗਾਇਕੀ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਮੇਲੇ ’ਚ ਪੰਜਾਬ ਦੇ ਹੋਰ ਪ੍ਰਸਿੱਧ ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ, ਕੁਲਵਿੰਦਰ ਕਿੰਦਾ, ਜੱਸਾ ਵਾਟਾਂਵਾਲੀਆ, ਚੰਨੀ ਹਾਂਡਾ ਤੇ ਮਨਜਿੰਦਰ ਸਿੰਘ ਵਲੋਂ ਵੀ ਆਪਣੀ ਗਾਇਕੀ ਦੇ ਜੌਹਰ ਦਿਖਾਏ ਗਏ। ਅੰਤ ਵਿਚ ਮੇਲੇ ਦੀ ਪ੍ਰਬੰਧਕੀ ਕਮੇਟੀ ਡਾ. ਅਵਤਾਰ ਸਿੰਘ ਪੱਪੀ, ਜਗਮੋਹਨ ਸਿੰਘ ਨੰਬਰਦਾਰ, ਅਮਨਦੀਪ ਸਾਮਾ, ਤ੍ਰਿਲੋਕ ਸਿੰਘ ਥਿੰਦ, ਜਸਵੰਤ ਰੋਮੀ, ਕੁਲਦੀਪ ਗਰੋਵਰ, ਬੂਟਾ ਸਿੰਘ ਅਲਾਬਾਦ, ਨੋਨੀ ਗਰੋਵਰ, ਸੋਨੀ ਗਰੋਵਰ, ਸੋਨੂੰ ਗਰੋਵਰ, ਬਾਬਾ ਹਾਕਮ ਸਿੰਘ, ਗੁਰਮੀਤ ਸਿੰਘ ਤੇ ਹੈਪੀ ਨਾਥ ਆਦਿ ਵਲੋਂ ਮੁੱਖ ਮਹਿਮਾਨ ਸਤੀਸ਼ ਬਾਂਸਲ ਤੋਂ ਇਲਾਵਾ ਪੰਜਾਬੀ ਗਾਇਕਾਂ ਤੇ ਸਹਿਯੋਗੀ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਲਦੀਪ ਸਿੰਘ ਗਿੱਲ, ਸਵਰਨ ਸਿੰਘ, ਨਰੇਸ਼ ਕੁਮਾਰ, ਜਸਵੰਤ ਸਿੰਘ ਜੱਸਾ, ਭੁਪੇਸ਼ ਗਰਗ, ਚੰਦਰ ਸ਼ੇਖਰ, ਸੰਜੀਵ ਬਾਂਸਲ, ਜਰਨੈਨ ਸਿੰਘ ਡੀ.ਪੀ., ਜਗਦੇਵ ਸਿੰਘ, ਹੈਪੀ, ਸੰਜੀਵ ਭੋਲਾ, ਰਣਬੀਰ ਸਿੰਘ, ਰਮਨ ਮੰਤਰੀ, ਰਾਕੇਸ਼ ਭੱਲਾ, ਰਿਕੀ ਗਰੋਵਰ, ਵਰਿੰਦਰ ਸਿੰਘ ਪਾਲੀ ਤੇ ਸੰਜੀਵ ਕਾਠਪਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।
