ਅੱਖਾਂ ਦਾ ਚੈੱਕਅਪ ਕੈਂਪ ਭਲਕੇ

Friday, Feb 22, 2019 - 03:56 AM (IST)

ਅੱਖਾਂ ਦਾ ਚੈੱਕਅਪ ਕੈਂਪ ਭਲਕੇ
ਮੋਗਾ (ਗੁਪਤਾ)-ਲਾਇਨਜ਼ ਕਲੱਬ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਪ੍ਰਧਾਨ ਪ੍ਰਦੀਪ ਗਰਗ ਦੀ ਪ੍ਰਧਾਨਗੀ ਹੇਠ ਨਿਹਾਲ ਸਿੰਘ ਵਾਲਾ ਵਿਖੇ ਹੋਈ। ਇਸ ਮੌਕੇ ਪ੍ਰਧਾਨ ਪ੍ਰਦੀਪ ਗਰਗ ਨੇ ਦੱਸਿਆ ਕਿ ਕਲੱਬ ਵਲੋਂ ਪੰਡਤ ਸ਼੍ਰੀ ਦੇਸ ਰਾਜ ਜੀ ਸਮਾਧ ਵਾਲਿਆਂ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਭਰਾ ਸ਼੍ਰੀ ਮਿਲਖ ਰਾਜ, ਸਪੁੱਤਰ ਸ਼੍ਰੀ ਜਸਵਿੰਦਰ ਸਿੰਘ ਯੂ. ਐੱਸ. ਏ. ਤੇ ਉਨ੍ਹਾਂ ਦੇ ਸਮੂਹ ਪਰਿਵਾਰ ਦੇ ਸਹਿਯੋਗ ਸਦਕਾ 23 ਫਰਵਰੀ 2019 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ, ਭਾਈ ਰੂਪ ਚੰਦ ਪਿੰਡ ਸਮਾਧ ਭਾਈ ਵਿਖੇ 49ਵਾਂ ਵਿਸ਼ਾਲ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਲਾਇਨ ਆਈ ਕੇਅਰ ਸੈਂਟਰ ਜੈਤੋ ਹਸਪਤਾਲ ਦੇ ਅੱਖਾਂ ਦੇ ਡਾਕਟਰਾਂ ਦੀ ਟੀਮ ਪਹੁੰਚ ਕੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰੇਗੀ। ਇਸ ਮੌਕੇ ਜ਼ਰੂਰਤਮੰਦ ਮਰੀਜ਼ਾਂ.ਦੀਆਂ ਅੱਖਾਂ ’ਚ ਲੈਂਜ਼ ਕਲੱਬ ਵਲੋਂ ਮੁਫਤ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਪ੍ਰਧਾਨ ਪ੍ਰਦੀਪ ਗਰਗ ਨੇ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ’ਚ ਵੱਧ ਤੋਂ ਵੱਧ ਪਹੁੰਚਣ ਤੇ ਇਸ ਲਗਾਏ ਗਏ ਕੈਂਪ ਦਾ ਲਾਭ ਉਠਾਉਣ। ਇਸ ਮੌਕੇ ਪਵਨ ਗੋਇਲ ਬੰਟੀ, ਦਰਸ਼ਨ ਸਿੰਗਲਾ, ਚੇਲਾ ਰਾਮ ਸਿੰਗਲਾ ਰਾਮ, ਲਾਲ ਜੈਨ, ਅਸ਼ਵਨੀ ਸਿੰਗਲਾ, ਬੂਟਾ ਰਾਮ ਜਿੰਦਲ ਤੇ ਸ਼ਿਵ ਮਿੱਤਲ ਆਦਿ ਕਲੱਬ ਮੈਂਬਰ ਹਾਜ਼ਰ ਸਨ।

Related News