ਕਿਸਾਨ ਉਤਪਾਦਕ ਸੰਗਠਨ ਜਾਗਰੂਕਤਾ ਮੁਹਿੰਮ ਤਹਿਤ ਮੀਟਿੰਗ ਦਾ ਆਯੋਜਨ
Friday, Feb 22, 2019 - 03:56 AM (IST)
ਮੋਗਾ (ਬਿੰਦਾ)-ਅਭੀਵਿਅਕਤੀ ਫਾਊਂਡੇਸ਼ਨ ਨੇ ਰਾਸ਼ਟਰੀ ਖੇਤੀਬਾਡ਼ੀ ਅਤੇ ਪੇਂਡੂ ਵਿਕਾਸ ਬੈਂਕ ਦੇ ਸਹਿਯੋਗ ਨਾਲ ਪਿੰਡ ਸੁਖਾਨੰਦ ਅਤੇ ਪੱਤੋ ਹੀਰਾ ਸਿੰਘ ’ਚ ਕਿਸਾਨ ਉਤਪਾਦਕ ਸੰਗਠਨ ਜਾਗਰੂਕਤਾ ਮੁਹਿੰਮ ਤਹਿਤ ਪਿੰਡ ਪੱਧਰੀ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਡੀ. ਡੀ. ਐੱਮ. ਨਾਬਾਰਡ ਮੋਗਾ ਨਰਿੰਦਰ ਕੁਮਾਰ ਅਤੇ ਅਮ੍ਰਿਤਪਾਲ ਸਿੰਘ ਰੀਜ਼ਨਲ ਡਾਇਰੈਕਟਰ ਅਭੀਵਿਅਕਤੀ ਫਾਊਂਡੇਸ਼ਨ ਨੇ ਇਨ੍ਹਾਂ ਪ੍ਰੋਗਰਾਮਾਂ ’ਚ ਸ਼ਮੂਲੀਅਤ ਕੀਤੀ ਤੇ ਆਪਣੇ ਵਿਚਾਰ ਸਾਂਝੇ ਕੀਤੇ।ਨਾਬਾਰਡ ਨਰਿੰਦਰ ਕੁਮਾਰ ਦੱਸਿਆ ਕਿ ਅਭੀਵਿਅਕਤੀ ਫਾਊਂਡੇਸ਼ਨ ਵੱਲੋਂ ਨਾਬਾਰਡ ਦੇ ਸਹਿਯੋਗ ਨਾਲ ਮੋਗਾ ’ਚ 80 ਕਲੱਸਟਰਾਂ ’ਚ ਇਸ ਜਾਗਰੂਕਤਾ ਮੁਹਿੰਮ ਤਹਿਤ ਕੈਂਪ ਲਾਏ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਉਹ ਕਿਸਾਨ ਉਤਪਾਦਕ ਸੰਗਠਨ ਤੋਂ ਕਿਸ ਤਰ੍ਹਾਂ ਫਾਇਦਾ ਲੈ ਸਕਦੇ ਹਨ। ਇਸ ਮੌਕੇ ਅੰਮ੍ਰਿਤਪਾਲ ਸਿੰਘ ਰੀਜ਼ਨਲ ਡਾਇਰੈਕਟਰ ਨੇ ਦੱਸਿਆ ਕਿ ਜੋ ਕਿਸਾਨ ਆਪਣੀ ਆਮਦਨ ਦੁੱਗਣਾ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੰਸਥਾ ਵੱਲੋਂ 35 ਦੇ ਕਰੀਬ ਪਿੰਡਾਂ ’ਚ ਕੈਂਪ ਲਾਏ ਜਾ ਚੁੱਕੇ ਹਨ। ਇਸ ਮੌਕੇ ਨਵਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨਾਂ ਨੇ ਭਾਗ ਲਿਆ।
