ਰਾਜਪੂਤ ਭਲਾਈ ਸੰਸਥਾਂ ਦੀ ਮਹੀਨਵਾਰ ਮੀਟਿੰਗ
Friday, Jan 18, 2019 - 09:24 AM (IST)

ਮੋਗਾ (ਬਿੰਦਾ)-ਰਾਜਪੂਤ ਭਲਾਈ ਸੰਸਥਾਂ ਦੀ ਮਹੀਨਵਾਰ ਮੀਟਿੰਗ ਪ੍ਰਧਾਨ ਦਵਿੰਦਰ ਸਿੰਘ ਖੀਪਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਆਰੰਭ ਕਰਦਿਆਂ ਸੰਸਥਾਂ ਦੇ ਸਕੱਤਰ ਕੁਲਦੀਪ ਸਿੰਘ ਕੋਮਲ ਨੇ ਸੰਸਥਾਂ ’ਚ ਨਵੇਂ ਸ਼ਾਮਲ ਹੋਏ ਮੈਂਬਰ ਜਗਤਾਰ ਸਿੰਘ ਦਾ ਸਵਾਗਤ ਕੀਤਾ, ਉਪਰੰਤ ਪ੍ਰਧਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਲੋਕ ਭਲਾਈ ਲਡ਼ੀ ਦੇ ਕੰਮਾਂ ਤਹਿਤ ਸੰਸਥਾਂ ਵਲੋਂ ਪਿਛਲੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਮਹਿਮੇਵਾਲਾ, ਜੋਗਵਾਲਾ ’ਚ ਲੋਡ਼ਵੰਦ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਅਤੇ ਵਰਦੀਆਂ ਵੰਡੀਆਂ ਗਈਆਂ। ਸੰਸਥਾਂ ਦੇ ਸਰਪ੍ਰਸਤ ਚਰਨਜੀਤ ਸਿੰਘ ਖੁਖਰਾਣਾ ਨੇ ਲੁਧਿਆਣਾ-ਫਿਰੋਜ਼ਪੁਰ ’ਤੇ ਬਣ ਰਹੀ ਚਾਰ ਮਾਰਗੀ ਜੀ. ਟੀ. ਰੋਡ ’ਚ ਆਈ ਖਡ਼ੌਤ ਬਾਰੇ ਚਰਚਾ ਕੀਤੀ, ਜਿਸ ’ਚ ਠੇਕੇਦਾਰ ਵਲੋਂ ਵਰਤੇ ਗਏ ਘਟੀਆਂ ਮਟੀਰੀਅਲ ਅਤੇ ਸਾਈਡ ਸਰਵਿਸ ਰੋਡ ਦੀ ਬੁਰੀ ਹਾਲਤ ਦੀ ਕਡ਼ੇ ਸ਼ਬਦਾ ’ਚ ਨਿੰਦਾ ਕੀਤੀ ਤੇ ਫੈਸਲਾ ਲਿਆ ਗਿਆ ਕਿ ਫੋਰਲੇਨ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਅਤੇ ਸਰਵਿਸ ਰੋਡ ਦੀ ਹਾਲਤ ਸੁਧਾਰਨ ਲਈ ਸੰਸਥਾਂ ਵਲੋਂ ਸਵੈ ਜਥੇਬੰਦੀਆਂ ਦੇ ਸਹਿਯੋਗ ਨਾਲ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰੀਕੇ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਉਪਰੰਤ ਸ਼ਹਿਰ ’ਚ ਵੱਧ ਰਹੀ ਟ੍ਰੈਫਿਕ ਸਮੱਸਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਸ ਨੂੰ ਮੰਗ ਵੀ ਕੀਤੀ। ਇਸ ਮੌਕੇ ਰਣਜੀਤ ਸਿੰਘ ਸਬਰੀਨਾ, ਵਿਜੈ ਕੰਡਾ, ਸਕੱਤਰ ਕੁਲਦੀਪ ਸਿੰਘ ਕੋਮਲ, ਜਗਤਾਰ ਸਿੰਘ, ਚਰਨਜੀਤ ਸਿੰਘ ਖੁਖਰਾਣਾ ਆਦਿ ਹਾਜ਼ਰ ਸਨ।