ਮੋਗਾ : ਕੰਧ ਟੱਪ ਕੇ ਘਰ ''ਚ ਦਾਖਲ ਹੋਏ ਬਦਮਾਸ਼ਾਂ ਨੇ ਮਹਿਲਾ ਨਾਲ ਕੀਤੀ ਛੇੜਛਾੜ ਤੇ ਕੁੱਟਮਾਰ
Sunday, Jul 21, 2019 - 09:33 AM (IST)

ਮੋਗਾ (ਵਿਪਨ) : ਮੋਗਾ ਦੇ ਪਿੰਡ ਦੋਲੇਵਾਲਾਂ 'ਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਮਹਿਲਾ ਨਾਲ ਛੇੜਖਾਨੀ ਤੇ ਉਸਦੇ ਪਰਿਵਾਰ ਨਾਲ ਕੁੱਟ ਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤਾ ਨੇ ਦੱਸਿਆ ਕਿ ਰਾਤ ਨੂੰ ਘਰ ਦੀ ਕੰਦ ਟੱਪ ਕੇ ਆਏ ਲੋਕਾਂ ਵਲੋਂ ਉਸ ਨਾਲ ਛੇੜਖਾਨੀ ਕੀਤੀ ਗਈ। ਉਸਦੇ ਨਾਲ ਉਸਦੇ ਪਤੀ ਅਤੇ ਬੱਚਿਆਂ ਨਾਲ ਕੁੱਟਮਾਰ ਵੀ ਕੀਤੀ ਗਈ। ਪੀੜਤਾ ਦਾ ਕਹਿਣਾ ਕਿ ਉਸਦੇ ਪਤੀ ਦੇ ਤਾਏ ਦੇ ਮੁੰਡੇ ਵਲੋਂ ਇਹ ਵਾਰਦਾਤ ਕਰਵਾਈ ਗਈ ਹੈ। ਫਿਲਹਾਲ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ 6 ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੂਬੇ 'ਚ ਗੁੰਡਿਆਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਨੇ ਪੁਲਿਸ ਨੂੰ ਲੋੜ ਹੈ ਅਜਿਹੇ ਅਪਰਾਧੀਆਂ ਖਿਲਾਫ ਸਖਤੀ ਨਾਲ ਨਜਿੱਠਿਆ ਜਾਵੇ ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਠੱਲ ਪਾਈ ਜਾ ਸਕੇ।