ਸਿਰਫ 6 ਇੰਚ ਦੀ ਦੂਰੀ ''ਤੇ ਹੈ ਮੋਗਾ ਜ਼ਿਲੇ ਦੀ ਤਬਾਹੀ

Monday, Aug 19, 2019 - 04:53 PM (IST)

ਸਿਰਫ 6 ਇੰਚ ਦੀ ਦੂਰੀ ''ਤੇ ਹੈ ਮੋਗਾ ਜ਼ਿਲੇ ਦੀ ਤਬਾਹੀ

ਮੋਗਾ (ਵਿਪਨ) - ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਰਹਿੜਵਾ 'ਚ ਸਤਲੁਜ ਦੇ ਪਾਣੀ ਦਾ ਧੁੱਸੀ ਬੰਨ੍ਹ ਤੋਂ ਸਿਰਫ 6 ਇੰਚ ਦਾ ਹੀ ਫਰਕ ਰਹਿ ਗਿਆ ਹੈ, ਜਿਸ ਦੀ ਸਿਰਫ ਛੇ ਇੰਚ ਦੀ ਦੂਰੀ 'ਤੇ ਤਬਾਹੀ ਹੈ। ਪਾਣੀ ਦਾ ਪੱਧਰ ਵੱਧ ਜਾਣ ਕਾਰਨ ਮਿੱਟੀ ਤੇਜ਼ੀ ਨਾਲ ਧੱਸ ਰਹੀ ਹੈ, ਜਿਸ ਨਾਲ ਪਾੜ ਵਧਦਾ ਰਿਹਾ ਹੈ। ਪਿੰਡ ਦੇ ਲੋਕਾਂ ਨੇ ਖਤਰਾ ਦੇਖਦੇ ਹੋਏ ਧੁੱਸੀ ਬੰਨ੍ਹ 'ਤੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਲੋਕ ਖੁਦ ਹੀ ਮਿੱਟੀ ਪਾ ਕੇ ਧੁੱਸੀ ਬੰਨ੍ਹ ਨੂੰ ਉੱਚਾ ਕਰ ਰਹੇ ਹਨ, ਤਾਂਕਿ ਉਹ ਹੋਣ ਵਾਲੀ ਤਬਾਹੀ ਨੂੰ ਰੋਕ ਸਕਣ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਲੋਕਾਂ ਨੇ ਕਿਹਾ ਕਿ ਇਸ ਮੁਸ਼ਕਲ ਦੀ ਘੜੀ 'ਚ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਦਾ ਹਾਲ ਜਾਣਨ ਲਈ ਨਹੀਂ ਪਹੁੰਚਿਆ ਅਤੇ ਨਾ ਹੀ ਕੋਈ ਉਨ੍ਹਾਂ ਦੀ ਮਦਦ ਕਰ ਰਿਹਾ ਹੈ। 

ਦੂਜੇ ਪਾਸੇ ਧਰਮਕੋਟ ਦੇ ਐੱਮ. ਐੱਲ. ਏ. ਸੁਖਜੀਤ ਸਿੰਘ ਕਾਕਾ ਲੋਹਗੜ੍ਹ ਇਸ ਮੌਕੇ ਆਪਣਾ ਵੱਖਰਾ ਹੀ ਸੁਰ ਅਲਾਪ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਅਧਿਕਾਰੀ ਪਿਛਲੇ ਦੋ ਦਿਨਾਂ ਤੋਂ ਮੁਸਤੈਦ ਹਨ, ਜਿਨ੍ਹਾਂ ਵਲੋਂ ਲੋਕਾਂ ਨੂੰ ਹਰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਫਿਲਹਾਲ ਸਤਲੁਜ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿੰਡਾਂ ਦੇ ਪਿੰਡ ਹੜ੍ਹ ਦੇ ਪਾਣੀ 'ਚ ਡੁੱਬ ਗਏ ਹਨ ਅਤੇ ਖੜ੍ਹੀਆਂ ਫਸਲਾਂ ਬਰਬਾਦ ਹੋ ਗਈਆਂ ਹਨ।  


author

rajwinder kaur

Content Editor

Related News