ਮੋਗਾ ''ਚ ਮਾਮੂਲੀ ਤਕਰਾਰ ਤੋਂ ਬਾਅਦ ਭਿੜੇ ਥਾਣੇਦਾਰ, ਚਲਾਈਆਂ ਅੰਨ੍ਹੇਵਾਹ ਗੋਲ਼ੀਆਂ

07/31/2020 9:29:41 PM

ਮੋਗਾ (ਵਿਪਨ ਓਕਾਰਾ) : ਜ਼ਿਲ੍ਹਾ ਸਕੱਤਰੇਤ 'ਚ ਐੱਸ. ਐੱਸ. ਪੀ. ਦਫ਼ਤਰ ਦੇ ਨੇੜੇ ਖਜ਼ਾਨਾ ਗਾਰਦ 'ਤੇ ਤਾਇਨਾਤ ਦੋ ਥਾਣੇਦਾਰਾਂ ਵਿਚ ਮਾਮੂਲੀ ਤਕਰਾਰ ਤੋਂ ਬਾਅਦ ਆਪਸ ਵਿਚ ਭਿੜ ਗਏ ਤੇ ਇਕ ਥਾਣੇਦਾਰ ਨੇ ਤੈਸ਼ 'ਚ ਆ ਕੇ ਆਪਣੀ ਰਾਈਫ਼ਲ ਨਾਲ ਦੂਜੇ 'ਤੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੋਗਾ ਸਿਟੀ ਦੇ ਡੀ. ਐੱਸ. ਪੀ. ਬਰਜਿੰਦਰ ਭੁੱਲਰ ਨੇ ਦੱਸਿਆ ਕਿ ਏ. ਐੱਸ. ਆਈ. ਕ੍ਰਿਪਾਲ ਸਿੰਘ ਖਜ਼ਾਨਾ ਗਾਰਦ, ਡੀ. ਪੀ. ਓ. ਮੋਗਾ ਦਾ ਇੰਚਾਰਜ ਹੈ, ਉਸ ਵਲੋਂ ਦੇਰ ਸ਼ਾਮ ਨੂੰ ਉਥੇ ਹੀ ਤਾਇਨਾਤ ਏ. ਐੱਸ. ਆਈ. ਸੁਖਰਾਜ ਸਿੰਘ ਨਾਲ ਡਿਊਟੀ ਨੂੰ ਲੈ ਕੇ ਤਕਰਾਰ ਹੋ ਗਿਆ। ਗੁੱਸੇ 'ਚ ਆ ਕੇ ਸੁਖਰਾਜ ਸਿੰਘ ਨੇ ਆਪਣੀ ਕਾਰਬਾਈਨ (ਰਾਈਫ਼ਲ) ਨਾਲ ਉਸ ਵੱਲ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ : ਲੁਧਿਆਣਾ 'ਚ ਹਾਈ ਪ੍ਰੋਫਾਈਲ ਦੇਹ ਵਪਾਰ ਦਾ ਅੱਡਾ ਬੇਨਕਾਬ, ਜਾਂਚ 'ਚ ਹੋਇਆ ਵੱਡਾ ਖ਼ੁਲਾਸਾ

ਏ. ਐੱਸ. ਆਈ. ਸੁਖਰਾਜ ਸਿੰਘ ਖ਼ਿਲਾਫ਼ ਧਾਰਾ 307 ਅਤੇ 25/54/59 ਹਥਿਆਰ ਐਕਟ ਦੇ ਅਧੀਨ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਨੇ ਲਗਭਗ 7-8 ਗੋਲੀਆਂ ਚਲਾਈਆਂ ਸਨ। ਦੂਜੇ ਪਾਸੇ ਮੁਲਜ਼ਮ ਥਾਣੇਦਾਰ ਨੇ ਦੱਸਿਆ ਕਿ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਅਚਾਨਕ ਮੇਰੇ ਵਲੋਂ ਕਾਰਬਾਈਨ 'ਚੋਂ ਗੋਲੀਆਂ ਚੱਲ ਗਈਆਂ ਹਨ।

ਇਹ ਵੀ ਪੜ੍ਹੋ : ਹੁਣ ਬਟਾਲਾ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਅੱਧੀ ਦਰਜਨ ਤੋਂ ਵੱਧ ਲੋਕਾਂ ਦੀ ਮੌਤ


Gurminder Singh

Content Editor

Related News