ਮੋਗਾ ਦੀ ਵਰਿੰਦਰਪਾਲ ਕੌਰ ਦੇ ਸਿਰ ਸਜਿਆ 2019 ਮਿਸੇਜ਼ ਪੰਜਾਬਣ ਦਾ ਤਾਜ

Monday, Sep 30, 2019 - 05:06 PM (IST)

ਮੋਗਾ ਦੀ ਵਰਿੰਦਰਪਾਲ ਕੌਰ ਦੇ ਸਿਰ ਸਜਿਆ 2019 ਮਿਸੇਜ਼ ਪੰਜਾਬਣ ਦਾ ਤਾਜ

ਮੋਗਾ (ਬਿੱਟੂ) : ਬੀਤੀ ਰਾਤ ਲੁਧਿਆਣਾ 'ਚ ਫੋਕ ਸਟੂਡੀਓ ਵਲੋਂ ਆਯੋਜਨ ਕੀਤਾ ਗਏ ਇਕ ਪ੍ਰੋਗਰਾਮ 'ਚ 2019 ਮਿਸੇਜ਼ ਪੰਜਾਬਣ ਦਾ ਤਾਜ ਮੋਗਾ ਦੀ ਵਰਿੰਦਰਪਾਲ ਕੌਰ ਦੇ ਸਿਰ ਸਜਿਆ, ਜਦਕਿ ਅੰਮ੍ਰਿਤਸਰ ਦੀ ਰੁਪਿੰਦਰ ਕੌਰ ਤੇ ਜੋਤੀ ਕਿਰਨ ਦੂਜੇ ਨੰਬਰ 'ਤੇ ਰਹੀਆਂ। ਵਰਿੰਦਰਪਾਲ ਕੌਰ ਦਾ ਮੋਗਾ ਪਹੁੰਚਣ 'ਤੇ ਭਰਵਾ ਸਵਾਗਤ ਕੀਤਾ ਗਿਆ। ਪਰਿਵਾਰਕ ਮੈਂਬਰਾਂ ਵਲੋਂ ਉਸ ਦਾ ਇਸ ਮੌਕੇ 'ਤੇ ਮੂੰਹ ਮਿੱਠਾ ਕਰਵਾਇਆ ਗਿਆ।
PunjabKesari
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਸੇਜ਼ ਪੰਜਾਬਣ ਵਰਿੰਦਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਮਨ 'ਚ ਬਚਪਨ ਤੋਂ ਹੀ ਤਾਂਘ ਸੀ ਕਿ ਉਹ ਜ਼ਿੰਦਗੀ 'ਚ ਵੱਡਾ ਮੁਕਾਮ ਹਾਸਲ ਕਰੇ। ਉਨ੍ਹਾਂ ਦੱਸਿਆ ਕਿ ਕਾਲਜ ਦੇ ਦੌਰਾਨ ਵੀ ਉਨ੍ਹਾਂ ਨੇ ਯੂਥ ਫੈਸਟੀਵਲ 'ਚ ਗਿੱਧੇ 'ਚ ਹਿੱਸਾ ਲਿਆ ਸੀ। ਉਨ੍ਹਾਂ ਨੇ ਆਪਣੀ ਇਸ ਜਿੱਤ ਦਾ ਸਿਹਰਾ ਪੇਕੇ ਪਰਿਵਾਰ ਤੇ ਸਹੁਰਾ ਪਰਿਵਾਰ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਦੇ ਸਮੇਂ ਹਮੇਸ਼ਾਂ ਉਸ ਦੇ ਨਾਲ ਖੜ੍ਹੇ ਹੋਏ ਹਨ ਤੇ ਹਮੇਸ਼ਾਂ ਉਨ੍ਹਾਂ ਨੇ ਉਸ ਨੂੰ ਹਿੰਮਤ ਦਿੱਤੀ ਹੈ।

PunjabKesari


author

Baljeet Kaur

Content Editor

Related News