2 ਲੱਖ 50 ਹਜ਼ਾਰ ਦੀ ਡਰੱਗ ਮਨੀ ਅਤੇ 255 ਗ੍ਰਾਮ ਹੈਰੋਇਨ ਸਣੇ 2 ਗ੍ਰਿਫਤਾਰ

Sunday, Jul 21, 2019 - 05:43 PM (IST)

2 ਲੱਖ 50 ਹਜ਼ਾਰ ਦੀ ਡਰੱਗ ਮਨੀ ਅਤੇ 255 ਗ੍ਰਾਮ ਹੈਰੋਇਨ ਸਣੇ 2 ਗ੍ਰਿਫਤਾਰ

ਮੋਗਾ (ਵਿਪਨ, ਅਜ਼ਾਦ) - ਪੁਲਸ ਵਲੋਂ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਸੀ.ਆਈ.ਏ. ਸਟਾਫ ਮੋਗਾ ਨੇ ਦੋ ਲੜਕਿਆਂ ਨੂੰ ਲੱਖਾਂ ਰੁਪਏ ਦੀ ਹੈਰੋਇਨ ਤੇ 2 ਲੱਖ 50 ਹਜ਼ਾਰ ਰੁਪਏ ਦੀ ਡਰੱਗ ਮਨੀ ਸਣੇ ਕਾਬੂ ਕੀਤਾ। ਕਾਬੂ ਕੀਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਪੁਲਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਐੱਸ.ਪੀ.ਆਈ. ਹਰਿੰਦਰਪਾਲ ਸਿੰਘ ਪਰਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਡੀ.ਐੱਸ.ਪੀ. ਸਿਟੀ ਪਰਮਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਤ੍ਰਿਲੋਚਨ ਸਿੰਘ, ਸਹਾਇਕ ਥਾਣੇਦਾਰ ਮਲਕੀਤ ਸਿੰਘ ਇਲਾਕੇ 'ਚ ਗਸ਼ਤ ਕਰ ਰਹੇ ਸਨ ਤਾਂ ਬੁੱਘੀਪੁਰਾ ਮੋੜ ਕੋਲ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਬੁੱਘੀ ਪੁਰਾ ਚੌਕ ਨੇੜੇ ਪੁਰਾਣੇ ਰੈਸਟ ਹਾਊਸ ਕੋਲ ਦਰੱਖਤਾਂ ਦੇ ਹੇਠਾਂ ਦੋ ਨੌਜਵਾਨ ਹੈਰੋਇਨ ਵੇਚ ਰਹੇ ਹਨ। ਇਸ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਛਾਪਾਮਾਰੀ ਕਰਦਿਆਂ ਵਿਜੇ ਸਿੰਘ ਨਿਵਾਸੀ ਗੁਰੂ ਰਾਮਦਾਸ ਨਗਰ ਮੋਗਾ, ਧਰਮਵੀਰ ਸਿੰਘ ਉਰਫ ਨਿੱਕਾ ਨਿਵਾਸੀ ਗੁਰੂਸਰ ਬਸਤੀ ਮੋਗਾ ਨੂੰ 255 ਗ੍ਰਾਮ ਹੈਰੋਇਨ ਅਤੇ 2 ਲੱਖ 50 ਹਜ਼ਾਰ ਰੁਪਏ ਸਣੇ ਮੌਕੇ ਤੋਂ ਕਾਬੂ ਕਰ ਲਿਆ। 

400 ਰੁਪਏ ਦਿਹਾੜੀ 'ਤੇ ਕਰਦੇ ਸਨ ਸਪਲਾਈ
ਇਸ ਸਬੰਧੀ ਇੰਸਪੈਕਟਰ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਕਾਬੂ ਕੀਤੇ ਗਏ ਦੋਵਾਂ ਲੜਕਿਆਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਸਰਗਣਾ ਵਿਜੇ ਸਿੰਘ ਹੈ, ਜੋ ਸਾਨੂੰ 400 ਰੁਪਏ ਦਿਹਾੜੀ ਹੈਰੋਇਨ ਸਪਲਾਈ ਕਰਨ ਵਾਸਤੇ ਦਿੰਦਾ ਹੈ। ਅੱਜ ਵੀ ਅਸੀਂ ਗਾਹਕਾਂ ਨੂੰ ਹੈਰੋਇਨ ਸਪਲਾਈ ਕਰ ਰਹੇ ਸਨ ਕਿ ਪੁਲਸ ਦੇ ਕਾਬੂ ਆ ਗਏ।

ਕੀ ਹੋਈ ਪੁਲਸ ਕਾਰਵਾਈ
ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਮੋਗਾ ਵਿਚ ਮੁੱਖ ਸਰਗਣਾ ਵਿਜੇ ਸਿੰਘ ਅਤੇ ਉਸ ਦੇ ਕਰਿੰਦਿਆਂ ਧਰਮਵੀਰ ਸਿੰਘ ਉਰਫ ਨਿੱਕਾ, ਵਰਿੰਦਰ ਸਿੰਘ ਉਰਫ ਨੰਨੂੰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਨ੍ਹਾਂ ਨੂੰ ਅੱਜ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


author

rajwinder kaur

Content Editor

Related News